ਲਗਾਤਾਰ 6 ਘੰਟੇ ਪਬਜੀ ਗੇਮ ਖੇਡਣ ਨਾਲ ਆਇਆ ਹਾਰਟ ਅਟੈਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਰਨ ਤੋਂ ਪਹਿਲਾਂ ਚੀਕਿਆ ਬਲਾਸਟ ਕਰ, ਬਲਾਸਟ ਕਰ

Boy succumbs to heart attack after six hour PUBG marathon

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਵਿਚ ਮੋਬਾਇਲ ਫੋਨ ਤੇ ਲਗਾਤਾਰ 6 ਘੰਟੇ ਤੱਕ ਪਬਜੀ ਗੇਮ ਖੇਡਣ ਨਾਲ ਅਤੇ ਇਸ ਗੇਮ ਵਿਚੋਂ ਹਾਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨ ਦੇ ਪਿਤਾ ਹਾਰੁਨ ਕੁਰੈਸ਼ੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਫੁਰਹਾਨ 26 ਮਈ ਦੀ ਰਾਤ ਨੂੰ 2 ਵਜੇ ਤੱਕ ਪਬਜੀ ਗੇਮ ਖੇਡ ਰਿਹਾ ਸੀ ਫਿਰ ਅਗਲੀ ਸਵੇਰ 27 ਮਈ ਨੂੰ ਵੀ ਉਹੀ ਗੇਮ ਲਗਾਤਾਰ 6 ਘੰਟੇ ਖੇਡਦਾ ਰਿਹਾ ਗੇਮ ਖੇ਼ਡਦੇ-ਖੇਡਦੇ ਫੁਰਹਾਨ ਬਲਾਸਟ ਕਰ, ਬਲਾਸਟ ਕਰ ਚੀਕਣ ਲੱਗਾ ਅਤੇ ਨਾਲ ਹੀ ਉਸਦੀ ਮੌਤ ਹੋ ਗਈ।

ਉਹਨਾਂ ਨੇ ਦੱਸਿਆ ਕਿ ਫੁਰਹਾਨ ਬੇਹੱਦ ਐਕਟਿਵ ਸੀ। ਕੁਰੈਸ਼ੀ ਨੇ ਦੱਸਿਆ ਕਿ ਉਹ ਅਜਮੇਰ ਦੇ ਨੇੜੇ ਨਜੀਰਾਬਾਦ ਵਿਚ ਰਹਿੰਦੇ ਹਨ ਅਤੇ ਪਰਵਾਰ ਦੇ ਨਾਲ ਉਹ ਨੀਮਚ ਵਿਚ ਇਕ ਸਦਾਈ ਵਿਚ ਸ਼ਾਮਲ ਹੋਣ ਆਏ ਸਨ ਉਸ ਸਮੇਂ ਇਹ ਘਟਨਾ ਵਾਪਰੀ। ਨੀਮਚ ਦੇ ਦਿਲ ਦੇ ਰੋਗ ਵਾਲੇ ਡਾਕਟਰ ਨੂੰ ਅਸ਼ੋਕ ਜੈਨ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਨਾਲ ਫੁਰਹਾਨ ਨੂੰ ਨਰਸਿੰਗ ਹੋਮ ਲਿਆਂਦਾ ਗਿਆ ਪਰ ਇੱਥੇ ਆਉਣ ਤੋਂ ਪਹਿਲਾਂ ਹੀ ਫੁਰਹਾਨ ਦੀ ਦਿਲ ਦੀ ਧੜਕਣ ਰੁਕ ਚੁੱਕੀ ਸੀ।

ਉਹਨਾਂ ਨੇ ਦੱਸਿਆ ਕਿ ਫੁਰਹਾਨ ਨੂੰ ਇਲੈਕਟ੍ਰਿਕ ਸ਼ਾਕ ਵੀ ਦਿੱਤਾ ਗਿਆ ਅਤੇ ਦਿਲ ਦੀ ਪਪਿੰਗ ਸ਼ੁਰੂ ਕਰਨ ਲਈ ਇੰਨਜ਼ੈਕਸ਼ਨ ਵੀ ਦਿੱਤਾ ਗਿਆ ਪਰ ਫੁਰਹਾਨ ਮਰ ਚੁੱਕਾ ਸੀ। ਇਸ ਘਟਨਾ ਤੋਂ ਬਾਅਦ ਫੁਰਹਾਨ ਦੇ ਭਰਾ ਹਾਮਿਸ਼ ਨੇ ਦੱਸਿਆ ਕਿ ਸਾਨੂੰ ਪਬਜੀ ਗੇਮ ਦਾ ਨਸ਼ਾ ਰਹਿੰਦਾ ਹੈ, ਜਿਸਨੂੰ ਲੋਕ 18 ਘੰਟੇ ਤੱਕ ਖੇਡਦੇ ਹਨ। ਪਬਜੀ ਗੇਮ ਖੇਡਦੇ ਸਮੇਂ ਹੋਰ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਰਹਿੰਦਾ। ਗੇਮ ਖੇਡਣ ਵਾਲੇ ਬੰਦੇ ਨੂੰ ਇਕ ਹੀ ਗੱਲ ਦੀ ਜਿੱਦ ਹੁੰਦੀ ਹੈ ਕਿ ਮੈਂ ਜਿੱਤਣਾ ਹੀ ਹੈ। ਫੁਰਹਾਨ ਦੇ ਭਰਾ ਨੇ ਦੱਸਿਆ ਕਿ ਮੈਂ ਵੀ ਪਬਜੀ ਗੇਮ ਖੇਡਦਾ ਸੀ ਪਰ ਮੇਰੇ ਭਰਾ ਦੀ ਮੌਤ ਤੋਂ ਬਾਅਦ ਮੈਂ ਇਹ ਗੇਮ ਡਿਲੀਟ ਕਰ ਦਿੱਤੀ ਹੈ।