Lockdown 5.0 : ਜੂਨ 'ਚ ਇਸ-ਇਸ ਦਿਨ ਬੰਦ ਰਹਿਣਗੇ ਬੈਂਕ, ਜਾਣੋਂ ਪੂਰੀ Bank Holiday ਲਿਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵੱਖ-ਵੱਖ ਰਾਜਾਂ ਵਿਚ ਲੌਕਡਾਊਨ 5.0 1 ਜੂਨ ਤੋਂ 30 ਜੂਨ ਤੱਕ ਵਧਾ ਦਿੱਤਾ ਹੈ।

Lockdown 5.0

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵੱਖ-ਵੱਖ ਰਾਜਾਂ ਵਿਚ ਲੌਕਡਾਊਨ 5.0 1 ਜੂਨ ਤੋਂ 30 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਅੱਜ ਤੋਂ 30 ਜੂਨ ਤੱਕ ਦੇਸ਼ ਵਿਚ ਅਨਲਾਕ-1 ਲਾਗੂ ਹੋ ਗਿਆ ਹੈ। ਇਸ ਵਿਚ ਦੇਸ਼ ਭਰ ਵਿਚ ਕਈ ਤਰ੍ਹਾਂ ਦੀ ਛੂਟਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਤੁਹਾਡੇ ਵੀ ਬੈਂਕਾਂ ਨਾਲ ਸਬੰਧਿਤ ਕੰਮ ਬਾਕੀ ਪਏ ਹਨ ਤਾਂ ਤੁਸੀਂ ਉਸ ਨੂੰ ਨਿਪਟਾ ਸਕਦੇ ਹੋ। ਪਰ ਘਰ ਤੋਂ ਬਾਹਰ ਨਿਕਲਦੇ ਸਮੇਂ ਇਹ ਜਾਣ ਲੈਣਾ ਬਹੁਤ ਜਰੂਰੀ ਹੈ ਕਿ ਬੈਂਕ ਕਿਸ ਦਿਨ ਬੰਦ ਰਹਿਣਗੇ। ਕਿਉਂਕਿ ਬੈਂਕ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਹੋਣ ਤੇ ਤੁਸੀਂ ਬੈਂਕ ਜਾਣ ਦਾ ਪਲਾਨ ਬਣਾ ਸਕਦੇ ਹੋ। ਆਉ ਜਾਣਦੇ ਹਾਂ ਕਿ ਜੂਨ ਵਿਚ ਕਿਸ-ਕਿਸ ਦਿਨ ਬੈਂਕ ਰਹਿਣਗੇ ਬੰਦ।

ਰਿਜਰਵ ਬੈਂਕ ਦੀ ਹੋਲੀ-ਡੇ ਲਿਸਟ ਮੁਤਾਬਿਕ ਐਤਵਾਰ ਅਤੇ ਦੂਸਰਾ, ਚੋਥੇ ਸ਼ਨੀਵਾਰ ਨੂੰ ਛੱਡ ਜੂਨ ਵਿਚ 7 ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਜੂਨ ਵਿਚ 7,13,14,17,23,24 ਅਤੇ 31 ਜੂਨ ਨੂੰ ਸ਼ਨੀਵਾਰ ਅਤੇ ਐਤਵਾਰ ਦੇ ਕਾਰਨ ਛੂੱਟੀ ਰਹੇਗੀ। ਇਸ ਤੋਂ ਇਲਾਵਾ 18 ਜੂਨ ਨੂੰ ਗੁਰੂ ਹਰ-ਗੋਬਿੰਦ ਜੀ ਯੰਨਤੀ ਕਈ ਰਾਜਾਂ ਵਿਚ ਜਰੂਰੀ ਹੋਵੇਗਾ। ਇਸ ਤੋਂ ਇਲਾਵਾ ਜੁਲਾਈ ਅਤੇ ਅਗਸਤ ਵਿਚ ਕਦੋਂ-ਕਦੋਂ ਬੈਂਕ ਰਹਿਣਗੇ ਬੰਦ। ਜੁਲਾਈ ਵਿਚ 5,11,12,19,25 ਅਤੇ 26 ਜੁਲਾਈ ਨੂੰ ਸ਼ਨੀਵਾਰ ਅਤੇ ਐਤਵਾਰ ਦੇ ਕਾਰਨ ਛੁੱਟੀ ਰਹੇਗੀ।

ਇਸ ਤੋਂ ਬਿਨਾ 31 ਜੁਲਾਈ ਨੂੰ ਬੱਕਰਾ ਈਦ ਕਰਕੇ ਗਜਟਡ ਹੋਲੀ-ਡੇ ਰਹੇਗਾ। ਇਸੇ ਨਾਲ ਅਗਸਤ ਵਿਚ 2,8,9,16,22,23,29 ਅਤੇ 30 ਅਗਸਤ ਨੂੰ ਸ਼ਨੀਵਾਰ ਅਤੇ ਐਤਵਾਰ ਦੇ ਕਰਕੇ ਛੁੱਟੀ ਰਹੇਗੀ। ਇਸ ਤੋਂ ਇਲਾਵਾ 3 ਅਗਸਤ ਨੂੰ ਰੱਖੜੀ ਕਰਕੇ ਛੁੱਟੀ ਰਹੇਗੀ। 11 ਅਗਸਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਕਰਕੇ ਸਥਾਨੀ ਛੁੱਟੀ ਅਤੇ 12 ਅਗਸਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਕਰਕੇ ਗਜਟ਼ਡ ਛੂੱਟੀ ਰਹੇਗੀ। 15 ਅਗਸਤ ਅਜ਼ਾਦੀ ਦਿਵਸ ਹੋਵੇਗਾ। 21 ਅਗਸਤ ਨੂੰ ਤੀਜ਼ ਸਥਾਨਕ ਛੁੱਟੀ ਰਹੇਗੀ।

22 ਅਗਸਤ ਨੂੰ ਗਣੇਸ਼ ਚਤੁਥੀ ਸਥਾਨਕ ਛੁੱਟੀ ਇਸ ਤੋਂ ਬਿਨਾ 30 ਅਗਸਤ ਨੂੰ ਗਜਟਡ ਛੁੱਟੀ, 31 ਅਗਸਤ ਨੂੰ 31 ਅਗਸਤ ਓਨਮ ਦੀ ਸਥਾਨਕ ਛੁੱਟੀ ਹੋਵੇਗੀ। ਭਾਰਤੀ ਰਿਜ਼ਰਵ ਬੈਂਕ ਦੀ ਛੁੱਟੀਆਂ ਦੀ ਲਿਸਟ ਦੇ ਅਨੁਸਾਰ ਤਿੰਨ ਮਹੀਨੇ ਵਿਚ ਰੱਖੜੀ, ਜਨਮ ਅਸ਼ਟਮੀਂ ਅਤੇ ਬੱਕਰਾ ਈਦ ਵਰਗੀਆਂ ਛੁੱਟੀਆਂ ਸ਼ਾਮਿਲ ਹਨ। ਇਸ ਸਮੇਂ ਵਿਚ ਖਾਤਾ ਧਾਰਕਾਂ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਨ੍ਹਾਂ ਤਰੀਖ਼ਾਂ ਦੇ ਬਾਰੇ ਜਾਨਣਾ ਤੁਹਾਡੇ ਲਈ ਬਹੁਤ ਜਰੂਰੀ ਹੈ। ਕਿਉਂਕਿ ਇਸ ਬਾਰੇ ਜਾਣ ਕੇ ਤੁਸੀਂ ਪਹਿਲਾਂ ਹੀ ਆਪਣਾ ਕੰਮ ਪੂਰਾ ਕਰ ਸਕਦੇ ਹੋ।