ਕੋਵਿਡ 19 : ਇਕ ਦਿਨ ’ਚ ਸਾਹਮਣੇ ਆਏ 1.27 ਲੱਖ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2,795 ਲੋਕਾਂ ਨੇ ਲਗਵਾਈ ਜਾਨ

corona virus

ਨਵੀਂ ਦਿੱਲੀ: ਭਾਰਤ ’ਚ ਮੰਗਲਵਾਰ ਨੂੰ ਕੋਵਿਡ 19 ਦੇ  1,27,510 ਨਵੇਂ ਮਾਮਲੇ ਦਰਜ ਕੀਤੇ ਗਏ  ਇਸ ਦੇ ਨਾਲ ਹੀ ਦੇਸ਼ ’ਚ ਲਾਗ ਦੇ ਮਾਮਲੇ ਵੱਧ ਕੇ 2.81 ਕਰੋੜ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। 

 

 

ਇਕ ਦਿਨ ’ਚ ਇਸ ਮਹਾਂਮਾਰੀ ਕਾਰਨ 2,795  ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,31,895 ਹੋ ਗਈ ਹੈ।   ਦੇਸ਼ ਵਿਚ ਹੁਣ ਵੀ 18,95,520 ਲੋਕ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।

 ਸਹਿਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ  2,59,47,629ਹੋ ਗਈ ਹੈ। ਦੇਸ਼ ਵਿਚ 21,60,46,638 ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।