ਬਰਫ਼ ਦੀ ਸੰਘਣੀ ਚਾਦਰ ਨਾਲ ਢੱਕਿਆ ਗੁਰਦੁਵਾਰਾ ਹੇਮਕੁੰਟ ਸਾਹਿਬ, ਯਾਤਰਾ ਲਈ ਕਰਨਾ ਹੋਵੇਗਾ ਇੰਤਜ਼ਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ ਦੇ ਸੰਬੰਧ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਕਾਰਨ ਯਾਤਰਾ ਸ਼ੁਰੂ ਕਰਨ ਵਿਚ ਮੁਸ਼ਕਲ ਆ ਰਹੀ ਹੈ। 

Gurdwara Hemkunt Sahib

ਉੱਤਰਾਖੰਡ - ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਲਈ ਸੰਗਤ ਨੂੰ ਅਜੇ ਵੀ ਇੰਤਜ਼ਾਰ ਕਰਨਾ ਹੋਵੇਗਾ।  ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੀ ਤਾਰੀਖ ਇਸ ਸਾਲ 10 ਮਈ ਨੂੰ ਗੁਰੂਦਵਾਰਾ ਸ੍ਰੀ ਹੇਮਕੁੰਟ ਮੈਨੇਜਮੈਂਟ ਟਰੱਸਟ ਦੁਆਰਾ ਨਿਰਧਾਰਤ ਕੀਤੀ ਗਈ ਸੀ ਪਰ ਫਿਰ ਕੋਵਿਡ ਦੇ ਪ੍ਰਭਾਵ ਅਤੇ ਖ਼ਰਾਬ ਮੌਸਮ ਹੋਣ ਤੋਂ ਬਾਅਦ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਸੀ। 

ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਵੱਲੋਂ ਇਹ ਕਿਹਾ ਗਿਆ ਹੈ ਕਿ ਰਾਜ ਵਿਚ ਉੱਤਰਾਖੰਡ ਸਰਕਾਰ ਵੱਲੋਂ ਲਗਾਇਆ ਗਿਆ ਲਾਕਡਾਊਨ ਹਾਲੇ ਹਟਾਇਆ ਨਹੀਂ ਗਿਆ। ਕੋਵਿਡ ਦੇ ਸੰਬੰਧ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਕਾਰਨ ਯਾਤਰਾ ਸ਼ੁਰੂ ਕਰਨ ਵਿਚ ਮੁਸ਼ਕਲ ਆ ਰਹੀ ਹੈ। 

ਬਿੰਦਰਾ ਨੇ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਚਾਰ ਧਾਮ ਯਾਤਰਾ ਸ਼ੁਰੂ ਕਰਨ ਦਾ ਸੰਕੇਤ ਮਿਲਦਾ ਹੈ, ਉਦੋਂ ਪਵਿੱਤਰ ਤੀਰਥ ਯਾਤਰਾ ਵੀ ਸ਼ੁਰੂ ਕਰਨ ਦਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਅਤੇ ਮੌਸਮ ਦੇ ਮੱਦੇਨਜ਼ਰ ਅਜੇ ਤੱਕ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਸੰਗਤ ਦੇ ਜੀਵਨ ਨੂੰ ਖਤਰੇ ਵਿਚ ਪਾਉਣ ਤੋਂ ਬਚਾਉਣ ਲਈ ਨਹੀਂ ਲਿਆ ਗਿਆ ਹੈ।

ਟਰੱਸਟ ਨੇ 10 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਹੇਮਕੁੰਟ ਸਾਹਿਬ ਜਾਣ ਲਈ ਯਾਤਰਾ ਦੇ ਰਸਤੇ ਤੇ ਸੈਨਾ ਦੇ ਜਵਾਨਾਂ ਦੁਆਰਾ ਰਸਤਾ ਸਾਫ਼ ਕਰ ਦਿੱਤਾ ਗਿਆ ਸੀ, ਪਰ ਕੋਵਿਡ ਦੇ ਕਾਰਨ ਯਾਤਰਾ ਸ਼ੁਰੂ ਨਹੀਂ ਹੋ ਸਕੀ। ਪਿਛਲੇ ਸਾਲ 2020 ਵਿਚ ਸਿਰਫ਼ 1500 ਦੇ ਕਰੀਬ ਸੰਗਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕੀ ਸੀ।

ਉਸ ਸਮੇਂ ਸੰਗਤ ਨੂੰ ਯਾਤਰਾ 'ਤੇ ਜਾਣ ਲਈ ਕੋਵਿਡ ਟੈਸਟ ਅਤੇ ਕਈ ਤਰ੍ਹਾਂ ਦੀ ਮਨਜ਼ੂਰੀ ਲੈਣੀ ਪੈਂਦੀ ਸੀ। ਜਿਸ ਕਾਰਨ ਵੱਡੀ ਗਿਣਤੀ ਵਿਚ ਸੰਗਤ ਨਹੀਂ ਪਹੁੰਚ ਸਕੀ ਅਤੇ ਕੁਝ ਸਮੇਂ ਲਈ ਪਵਿੱਤਰ ਯਾਤਰਾ ਖੁੱਲ੍ਹ ਗਈ। ਯਾਤਰਾ ਹਰ ਸਾਲ ਮਈ ਤੋਂ ਅਕਤੂਬਰ ਤੱਕ ਹੁੰਦੀ ਹੈ। ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੇ ਸੇਵਾਦਾਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸੜਕ ਤੋਂ ਬਰਫ਼ ਸਾਫ਼ ਕਰ ਦਿੱਤੀ ਗਈ ਸੀ ਪਰ ਕੋਰੋਨਾ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਅਜੇ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 2021 ਦੀ ਪਵਿੱਤਰ ਯਾਤਰਾ ਸ਼ੁਰੂ ਕਰਨ ਲਈ ਇਕ ਵਾਰ ਫਿਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਸੇਵਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਗਿਆ ਸੀ, ਉਥੇ ਦੇ ਹਾਲਾਤ ਨੂੰ ਵੇਖਣ ਆਏ ਸਨ। ਸੇਵਾ ਸਿੰਘ ਦੱਸਦੇ ਹਨ ਕਿ ਗੁਰਦੁਆਰਾ ਸਾਹਿਬ ਬਰਫ਼ ਨਾਲ ਢੱਕਿਆ ਹੋਇਆ ਹੈ ਅਤੇ ਪਵਿੱਤਰ ਝੀਲ ਪੂਰੀ ਤਰ੍ਹਾਂ ਬਰਫ਼ ਨਾਲ ਲੁੱਕ ਗਈ ਹੈ। ਆਸ ਪਾਸ ਦੇ ਪਹਾੜਾਂ ਦੀਆਂ ਚੋਟੀਆਂ ਤੋਂ ਬਰਫ਼ ਡਿੱਗਣ ਨਾਲ, ਅਜਿਹਾ ਲਗਦਾ ਹੈ ਕਿ ਹਰ ਕੋਈ ਪਵਿੱਤਪ ਸਥਾਨ 'ਤੇ ਮੱਥਾ ਟੇਕ ਰਿਹਾ ਹੋਵੇ। ਇਸ ਵੇਲੇ ਉਥੇ ਦਾ ਤਾਪਮਾਨ ਮਾਈਨਸ ਡਿਗਰੀ ਵਿਚ ਹੈ।