ਡਾਕਟਰ ਵਿਕਟਰ ਬਣੇ ਕੋਰੋਨਾ ਮਰੀਜ਼ਾਂ ਲਈ ਮਸੀਹਾ, 10 ਰੁਪਏ 'ਚ ਕਰ ਰਹੇ ਨੇ ਇਲਾਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾ ਵਿਕਟਰ ਨੇ ਦੱਸਿਆ ਕਿ ਉਹਨਾਂ ਦੇ ਕਲੀਨਿਕ ਵਿੱਚ 140 ਮਰੀਜ਼ਾਂ ਲਈ ਜਗ੍ਹਾ ਹੈ। ਉਹ ਮਰੀਜ਼ਾਂ ਨੂੰ ਕੋਰੋਨਾ ਤੋਂ ਬਚਣ ਦੇ ਉਪਾਅ ਵੀ ਦੱਸਦੇ ਹਨ। 

Hyderabad Doctor Treats Poor Covid Patients For ₹ 10, Jawans For Free

ਤੇਲੰਗਾਨਾ - ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਵਿਚ ਗਰੀਬਾਂ ਨੂੰ ਹਸਪਤਾਲਾਂ ਵਿਚ ਮਹਿੰਗੇ ਇਲਾਜ ਦਾ ਖ਼ਰਚ ਚੁੱਕਣਾ ਮੁਸ਼ਕਲ ਹੋ ਰਿਹਾ ਹੈ। ਅਜਿਹੇ ਵਿਚ ਹੈਦਰਾਬਾਦ ਦੇ ਇੱਕ ਡਾਕਟਰ ਨੇ ਇਹਨਾਂ ਲੋਕਾਂ ਲਈ ਮਦਦ ਦਾ ਹੱਥ ਵਧਾਉਂਦੇ ਹੋਏ ਕੋਰੋਨਾ ਮਰੀਜ਼ਾਂ ਦਾ ਇਲਾਜ ਸਿਰਫ਼ 10 ਰੁਪਏ ਵਿੱਚ ਕਰ ਰਹੇ ਹਨ। ਡਾਕਟਰ ਵਿਕਟਰ ਨੇ ਦਾਅਵਾ ਕੀਤਾ ਹੈ ਕਿ ਉਹ ਹਰ ਰੋਜ਼ 100 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਪਿਛਲੇ ਸਾਲ ਉਨ੍ਹਾਂ ਨੇ 20-25 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਸੀ। ਡਾ. ਵਿਕਟਰ ਕੋਰੋਨਾ ਤੋਂ ਇਲਾਵਾ ਡਾਇਬਟੀਜ਼, ਦਿਲ ਦੀ ਬਿਮਾਰੀ ਸਮੇਤ ਹੋਰ ਬੀਮਾਰੀਆਂ ਦਾ ਇਲਾਜ ਵੀ ਕਰਦੇ ਹਨ।  

ਡਾਕਟਰ ਵਿਕਟਰ ਇਮੈਨੁਅਲ ਨੇ ਦੱਸਿਆ ਕਿ ਉਨ੍ਹਾਂ ਨੇ ਕਲੀਨਿਕ ਦੀ ਸ਼ੁਰੂਆਤ ਕਮਜ਼ੋਰ ਲੋਕਾਂ ਦੀ ਮਦਦ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਕ ਵਾਰ ਮੈਂ ਇੱਕ ਜਨਾਨੀ ਨੂੰ ਆਪਣੇ ਪਤੀ ਦੀ ਦਵਾਈ ਖਰੀਦਣ ਲਈ ਭੀਖ ਮੰਗਦੇ ਵੇਖਿਆ ਸੀ। ਉਸ ਤੋਂ ਬਾਅਦ ਮੈਂ ਭਾਵੁਕ ਹੋ ਗਿਆ ਅਤੇ ਜ਼ਰੂਰਤਮੰਦ ਅਤੇ ਗਰੀਬਾਂ ਦਾ ਸਸਤਾ ਇਲਾਜ ਕਰਣ ਦੀ ਠਾਨ ਲਈ ਸੀ। 

ਡਾ. ਵਿਕਟਰ ਨੇ ਕਿਹਾ ਕਿ ਵਰਤਮਾਨ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਕੋਰੋਨਾ ਮਰੀਜ਼ਾਂ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ। ਵਰਤਮਾਨ ਵਿੱਚ ਉਹ ਹਰ ਰੋਜ਼ 100 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।  ਉਨ੍ਹਾਂ ਦੇ ਕਲੀਨਿਕ ਵਿੱਚ 140 ਮਰੀਜ਼ਾਂ ਲਈ ਜਗ੍ਹਾ ਹੈ। ਉਹ ਮਰੀਜ਼ਾਂ ਨੂੰ ਕੋਰੋਨਾ ਤੋਂ ਬਚਣ ਦੇ ਉਪਾਅ ਵੀ ਦੱਸਦੇ ਹਨ। 

ਵਿਕਟਰ ਇਮੈਨੁਅਲ ਨੇ ਦੱਸਿਆ ਕਿ ਰਾਸ਼ਨ ਕਾਰਡ ਧਾਰਕਾਂ ਅਤੇ ਹੋਰ ਲੋਕਾਂ ਤੋਂ 10 ਰੁਪਏ ਬਤੌਰ ਫੀਸ ਲੈਂਦੇ ਹਨ। ਜਦੋਂ ਕਿ, ਸੈਨਿਕਾਂ ਲਈ ਮੁਫ਼ਤ ਸੇਵਾ ਹੈ। ਉਹ ਕਿਸਾਨਾਂ, ਐਸਿਡ ਅਟੈਕ ਸਰਵਾਈਵਰ, ਯਤੀਮ ਅਤੇ ਅਪਾਹਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਲਾਜ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ।