ਕਸ਼ਮੀਰ ’ਚ ਫ਼ੌਜ ਦੀ ਵਾਪਸੀ ਦਾ ਸਮਾਂ ਅਜੇ ਨਹੀਂ ਆਇਆ : ਲੈਫ਼ਟੀਨੈਂਟ ਜਨਰਲ ਔਜਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

"ਸਰਗਰਮ ਅਤਿਵਾਦੀਆਂ ਦੀ ਗਿਣਤੀ ਪਿਛਲੇ 34 ਸਾਲਾਂ ’ਚ ਸਭ ਤੋਂ ਘੱਟ"

Lieutenant General A D S Aujla

ਸ੍ਰੀਨਗਰ: ਕਸ਼ਮੀਰ ਦੀ ਸਥਿਤੀ ’ਚ ਪਿਛਲੇ ਕੁਝ ਸਾਲਾਂ ’ਚ ਕਾਫ਼ੀ ਸੁਧਾਰ ਹੋਇਆ ਹੈ, ਪਰ ਪਾਰਟੀ ਦੇ ਅੰਦਰੂਨੀ ਇਲਾਕਿਆਂ ’ਚ ਫ਼ੌਜ ਦੀ ਵਾਪਸੀ ਦਾ ਸਮਾਂ ਅਜੇ ਨਹੀਂ ਆਇਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਥੇ ਇਹ ਜਾਣਕਾਰੀ ਦਿਤੀ। 

ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਲੈਫ਼ਟੀਨੈਂਟ ਜਨਰਲ ਏ.ਡੀ.ਐਸ. ਔਜਲਾ ਨੇ ਬੁਧਵਾਰ ਨੂੰ ਇਕ ਵਿਸ਼ੇਸ਼ ਇੰਟਰਵਿਊ ’ਚ ਦਸਿਆ ਕਿ ਵਾਦੀ ’ਚ ਸਰਗਰਮ ਅਤਿਵਾਦੀਆਂ ਦੀ ਗਿਣਤੀ ਪਿਛਲੇ 34 ਸਾਲਾਂ ’ਚ ਸਭ ਤੋਂ ਘੱਟ ਹੈ। 

ਲੈਫ਼ਟੀਨੈਂਟ ਜਨਰਲ ਔਜਲਾ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਉਹ ਸਮਾਂ ਅਜੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕੋਈ ਫ਼ੈਸਲਾ ਲਈਏ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ। ਮੈਂ ਖ਼ੁਦ ਕਿਸੇ ਸਮਾਂ ਸੀਮਾ ’ਤੇ ਕੋਈ ਟਿਪਣੀ ਨਹੀਂ ਕਰਾਂਗਾ ਅਤੇ ਨਾ ਹੀ ਮੈਂ ਇਹ ਕਹਾਂਗਾ ਕਿ ਇਹ ਗ਼ਲਤ ਸਮਾਂ ਹੈ ਜਾਂ ਸਹੀ ਸਮਾਂ ਹੈ।’’

ਜੀ.ਓ.ਸੀ. ਨੇ ਕਿਹਾ ਕਿ ਕਸ਼ਮੀਰ ਦੀ ਖ਼ੁਸ਼ਹਾਲੀ ਅਤੇ ਤਰੱਕੀ ਯਕੀਨੀ ਕਰਨ ਲਈ ਸਰਕਾਰ ਦੀਆਂ ਯੋਜਨਾਵਾਂ ’ਚ ਫ਼ੌਜ ਸਿਰਫ਼ ਇੱਕ ਜ਼ਰੀਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸੂਬਾ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਨਾਲ ਸਮੂਹਕ ਰੂਪ ’ਚ ਕੰਮ ਕਰਾਂਗੇ ਤਾਕਿ ਅਸੀਂ ਫ਼ੈਸਲਾ ਲੈਣ ਤੋਂ ਪਹਿਲਾਂ ਕਸ਼ਮੀਰ ਨੂੰ ਬਿਹਤਰ ਸਥਿਤੀ ’ਚ ਵੇਖ ਸਕੀਏ। ਇਹ ਇੱਕ ਰਾਸ਼ਟਰੀ ਸੱਦਾ ਹੈ ਅਤੇ ਇਸ ਬਾਰੇ ਫ਼ੈਸਲਾ ਸਹੀ ਸਮੇਂ ’ਤੇ ਸਹੀ ਤਰੀਕੇ ਨਾਲ ਲਿਆ ਜਾਵੇਗਾ।’’

ਉਨ੍ਹਾਂ ਕਿਹਾ ਕਿ ਜਦੋਂ ਉਹ 30 ਸਾਲ ਪਹਿਲਾਂ ਕਸ਼ਮੀਰ ਆਏ ਸਨ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤਕ ਸੁਧਾਰ ਹੋਇਆ ਹੈ।