Northeastern States Rain News: ਉੱਤਰ-ਪੂਰਬੀ ਸੂਬਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ, ਪਿਛਲੇ 24 ਘੰਟਿਆਂ ਦੌਰਾਨ 32 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Northeastern States Rain News: ਉੱਤਰੀ ਸਿੱਕਮ ਵਿੱਚ ਲਗਭਗ 1500 ਸੈਲਾਨੀ ਫਸੇ ਹੋਏ

Heavy rains cause floods in northeastern states News in punjabi

Heavy rains cause floods in northeastern states News:  ਉੱਤਰ-ਪੂਰਬੀ ਭਾਰਤ ਵਿੱਚ ਮੌਨਸੂਨ ਦੇ ਅਚਨਚੇਤੀ ਆਉਣ ਨੇ ਤਬਾਹੀ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਦੋ ਦਿਨਾਂ ਵਿੱਚ 32 ਲੋਕਾਂ ਦੀ ਮੌਤ ਹੋ ਗਈ। ਅਸਾਮ ਵਿੱਚ 16, ਅਰੁਣਾਚਲ ਵਿੱਚ 9, ਮਿਜ਼ੋਰਮ ਵਿੱਚ 4 ਅਤੇ ਮੇਘਾਲਿਆ ਵਿੱਚ 3 ਲੋਕਾਂ ਦੀ ਮੌਤ ਹੋਈ।

ਅਸਾਮ ਵਿੱਚ ਸਾਰੀਆਂ ਮੌਤਾਂ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੋਈਆਂ। ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ਵਿੱਚ ਹਾਈਵੇਅ 13 'ਤੇ ਜ਼ਮੀਨ ਖਿਸਕਣ ਕਾਰਨ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਪਰਿਵਾਰਾਂ ਦੇ ਸੱਤ ਲੋਕਾਂ ਦੀ ਮੌਤ ਹੋ ਗਈ।

ਇੱਕ ਹੋਰ ਘਟਨਾ ਵਿੱਚ, 2 ਲੋਕਾਂ ਦੀ ਜਾਨ ਚਲੀ ਗਈ। ਮਿਜ਼ੋਰਮ ਦੇ ਸੇਰਛਿਪ ਵਿੱਚ 13 ਘਰ ਢਹਿ ਗਏ। ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਤਰੀ ਸਿੱਕਮ ਵਿੱਚ ਲਗਭਗ 1500 ਸੈਲਾਨੀ ਫਸੇ ਹੋਏ ਹਨ। ਹਿਮਾਚਲ ਪ੍ਰਦੇਸ਼ ਲਈ ਅੱਜ ਅਤੇ ਕੱਲ੍ਹ ਤੂਫਾਨ ਲਈ ਔਰੇਜ ਚੇਤਾਵਨੀ ਜਾਰੀ ਕੀਤੀ ਗਈ ਹੈ।

1 ਜੂਨ ਨੂੰ ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਥਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। 2 ਜੂਨ ਨੂੰ ਸੋਲਨ ਅਤੇ ਸਿਰਮੌਰ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।