ਮੁੱਖ ਮੰਤਰੀ ਵਲੋਂ ਪੱਤਰਕਾਰਾਂ ਦੀ ਪੈਨਸ਼ਨ ਲਈ ਆਨਲਾਈਨ ਵੈਬਸਾਈਟ ਦੀ ਸ਼ੁਰੂਆਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਵਿੱਖ ਵਿਚ ਉਹ ਰਾਜ ਦੇ ਜਿਸ ਵੀ ਜ਼ਿਲ੍ਹੇ ਵਿਚ ਜਾਣਗੇ, ਉੱਥੇ ਸਥਾਪਿਤ ਕੀਤੇ ਗਏ ਮੀਡਿਆ ਸੈਂਟਰ ...

Manohar Lal Khattar

ਚੰਡੀਗੜ੍ਹ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਵਿੱਖ ਵਿਚ ਉਹ ਰਾਜ ਦੇ ਜਿਸ ਵੀ ਜ਼ਿਲ੍ਹੇ ਵਿਚ ਜਾਣਗੇ, ਉੱਥੇ ਸਥਾਪਿਤ ਕੀਤੇ ਗਏ ਮੀਡਿਆ ਸੈਂਟਰ ਦਾ ਦੌਰਾ ਜ਼ਰੂਰ ਕਰਨਗੇ।  ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਚੰਗੇ ਤੇ ਵਧੀਅ ਸਬੰਧ ਸਥਾਪਤ ਕਰਨ ਲਈ ਲੋਕਲ ਪੱਧਰ 'ਤੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਜਨ ਭਲਾਈ ਨੀਤੀਆਂ ਦੀ ਜਾਣਕਾਰੀ ਪੱਤਰਕਾਰਾਂ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਪਹੁੰਚ ਸਕੇ।

ਇਸ ਤੋਂ ਇਲਾਵਾ, ਪੱਤਰਕਾਰਾਂ ਨੂੰ ਦਿਤੀ ਜਾਣ ਵਾਲੀ ਪੈਨਸ਼ਨ ਦੇ ਬਿਨੈ ਆਨਲਾਈਨ ਵੈਬਸਾਈਟ ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਪੱਤਰਕਾਰਾਂ ਦੀ ਮਾਨਤਾ ਲਈ ਵੀ ਬਿਨੈ ਆਨਲਾਈਨ 'ਤੇ ਮੰਗੇ ਜਾਣਗੇ। ਮੁੱਖ ਮੰਤਰੀ ਅੱਜ ਇੱਥੇ ਗੁਰੂਗ੍ਰਾਮ ਵਿਚ ਸੂਚਨਾ, ਜਨ ਸੰਪਰਕ ਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਮੁੱਖ ਮੰਤਰੀ ਨੇ ਅੱਜ ਜੀਂਦ ਦੇ ਪੱਤਰਕਾਰ ਮਹਾਵੀਰ ਮਿੱਤਲ ਤੋਂ ਆਨਲਾਈਨ ਪੈਨਸ਼ਨ ਭਰਵਾਈਆ। ਉਨ੍ਹਾਂ ਕਿਹਾ ਕਿ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿਚ ਪ੍ਰੈਸ ਕਲਬ ਸਥਾਪਿਤ ਕਰਨ ਲਈ ਜਮੀਨ ਦੇਣ ਲਈ ਮੌਜੂਦਾ ਸੂਬਾ ਸਰਕਾਰ ਵਿਚਾਰ ਕਰ ਰਹੀ ਹੈ,

ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਕੰਮ ਕਰਦੇ ਪੱਤਰਕਾਰਾਂ ਦੇ ਸੰਗਠਨਾਂ ਵਲੋਂ ਜੇਕਰ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਇਸ ਦਿਸ਼ਾ ਵਿਚ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਤ ਕਰਦੇ ਹ’ੋਏ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਲੋਕਾਂ ਦੇ ਹਿਤ ਲਈ ਵੱਖ-ਵੱਖ ਯੋਜਨਾਵਾਂ, ਪਰਿਯੋਜਨਾਵਾਂ, ਪ੍ਰੋਗ੍ਰਾਮ ਤੇ ਨੀਤੀਆਂ ਨੂੰ ਚਲਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਯੋਜਨਾਵਾਂ ਤੇ ਨੀਤੀਆਂ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਫੀਡਬੈਕ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਦੇਣ ਤਾਂ ਜੋ ਭਵਿੱਖ ਵਿਚ ਇਨ੍ਹਾਂ ਨੂੰ ਹੋਰ ਸੁਧਾਰ ਕਰ ਕੇ ਲਾਗੂ ਕੀਤਾ ਜਾ ਸਕੇ ਅਤੇ ਜਨਤਾ ਨੂੰ ਵੱਧ ਤੋਂ ਵੱਧ ਲਾਭ ਦਿਤਾ ਜਾ ਸਕੇ।

 ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਜਨ ਭਲਾਈ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜਿੰਮੇਵਾਰੀ ਸੂਚਨਾ ਤੇ ਜਨ ਸੰਪਰਕ ਅਧਿਕਾਰੀਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਵਿਕਾਸਾਤਮਕ ਕੰਮ ਕਰ ਰਹੀ ਹੈ, ਲੇਕਿਨ ਫਿਰ ਵੀ ਕੋਈ ਨਾ ਕ’ੋਈ ਕਮੀ ਜਾਂ ਕ’ੋਈ ਗਲਤ ਗੱਲ ਚਲ ਰਹੀ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਸਰਕਾਰ ਤਕ ਪਹੁੰਚਾਉਣਾ ਅਧਿਕਾਰੀਆਂ ਨੂੰ ਯਕੀਨੀ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਵੀ ਪ੍ਰ’ੋਗ੍ਰਾਮ ਚਲਾਉਣ ਹੈ ਜੋ ਸਾਰੀਆਂ ਲਈ ਹੈ

ਜਿਵੇਂ ਕਿ ਬੇਟੀ ਬਚਾਓ-ਬੇਟੀ ਪੜ੍ਹਾਓ, ਰਾਹਗੀਰੀ ਪ੍ਰ’ੋ’ੋਗ੍ਰਾਮ ਆਦਿ ਹਨ। ਇਸ ਤ’’ੋਂ ਇਲਾਵਾ, ਉਹ ਖੁਦ ਪਿੰਡਾਂ ਵਿਚ ਜਾ ਕੇ ਲ’ੋਕਾਂ ਤ’ੋਂ ਸਿੱਧਾ ਸੰਵਾਦ ਕਰ ਰਹੇ ਹਨ ਅਤੇ ਸ਼ਹਿਰਾਂ ਵਿਚ ਰ’ੋਡ ਸ਼’’ੋਅ ਰਾਹੀਂ ਸਿੱਧਾ ਜਨਤਾ ਨਾਲ ਮਿਲ ਰਹੇ ਹਨ ਅਤੇ ਸਰਕਾਰ ਵੱਲ’ੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਵੀ ਹਾਸਿਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲ’ੋਂ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਵੱਖ-ਵੱਖ ਪ੍ਰ’ੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਇਸ ਲਈ ਨਿੱਜੀ ਖੇਤਰ ਵਿਚ ਕੰਮ ਕਰਦੇ ਸੰਗਠਨਾਂ ਨੂੰ ਵੀ ਅੱਗੇ ਜਾਣਾ ਚਾਹੀਦਾ ਹੈ। ਇੰਨ੍ਹਾਂ ਸੰਗਠਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੂਚਨਾ ਤੇ ਜਨ ਸੰਪਰਕ ਅਧਿਕਾਰੀਆਂ ਤ’ੋਂ ਕਿਹਾ ਕਿ ਤੁਸੀਂ ਲ’ੋਕਾਂ ਦੀ ਟੀਮ ਭਾਵਨਾ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਟੀਮ ਭਾਵਨਾ ਹ’ੋਣੀ ਚਾਹੀਦੀ ਹੈ।

ਇਸ ਤ’ੋਂ ਪਹਿਲਾਂ, ਮੁੱਖ ਮੰਤਰੀ ਦੇ ਪ੍ਰਧਾਨ ਓ.ਐਸ.ਡੀ. ਨੀਰਜ ਦਫਤੂਆਰ ਨੇ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਸੋਸ਼ਲ ਮੀਡਿਆ ਦੇ ਸਬੰਧ ਵਿਚ ਆਪਣੇ ਵਿਚਾਰ ਸਾਂਝਾ ਕੀਤੇ ਅਤੇ ਵੱਖ-ਵੱਖ ਟਿੱਪ ਦਿੱਤੇ। ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਜੀਵ ਜੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਵਿਭਾਗ ਵੱਲ’ੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।

ਇਸ ਤ’ੋਂ ਪਹਿਲਾਂ, ਸੂਚਨਾ, ਲ’ੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਸਮੀਰ ਪਾਲ ਸਰ’ੋ ਨੇ ਕਿਹਾ ਕਿ ਸਾਲ 2018-19 ਦਾ ਵਿਭਾਗੀ ਬਜਟ 215 ਕਰ’ੜ ਰੁਪਏ ਹੈ ਅਤੇ ਹੁਣ ਤਕ 55.59 ਕਰ’ੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਸਰਕਾਰ ਤ’ੋਂ ਮਾਨਤਾ ਪ੍ਰਾਪਤ ਤੇ ਗੈਰ-ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ 2.50 ਲੱਖ ਰੁਪਏ ਤਕ ਦੀ ਮਾਲੀ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਤਕ ਕੁਲ 104 ਪੱਤਰਕਾਰਾਂ ਨੂੰ ਲਗਭਗ 1 ਕਰ’ੋੜ ਰੁਪਏ ਦੀ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ।

ਮੀਟਿੰਗ ਵਿਚ ਉਨ੍ਹਾਂ ਦਸਿਆ ਕਿ ਵਿਭਾਗ ਦੀ ਵੈਬਸਾਇਟ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਜਲਦ ਹੀ ਵੈਬਸਾਇਟ 'ਤੇ ਹ’ੋਰ ਨਵੇਂ ਫੀਚਰ ਜ’ੋੜੇ ਜਾਣਗੇ। ਸ੍ਰੀ ਸਰ’ੋ ਦਸਿਆ ਕਿ ਮ”ੌਜ਼ੂਦਾ ਵਿਚ ਵਿਭਾਗ ਵਿਚ ਕੁਲ 2241 ਅਹੁੱਦੇ ਅਡਹ’ੋਕ, ਕੰਟੀਜੇਂਸ, ਰੈਗੂਲਰ, ਕੱਚੇ ਆਦਿ ਮੱਦਿਆਂ ਵਿਚ ਹਨ, ਜਿਸ ਵਿਚ’ੋਂ ਕੁਲ 965 ਆਸਾਮੀਆਂ 'ਤੇ ਹੀ ਕਰਮਚਾਰੀ ਕੰਮ ਕਰਦੇ ਹਨ ਅਤੇ 1276 ਆਸਾਮੀਆਂ ਖਾਲੀਆਂ ਹਨ, ਜਿੰਨ੍ਹਾਂ ਨੂੰ ਭਰਨ ਲਈ ਯਤਨ ਕੀਤਾ ਜਾ ਰਹੇ ਹਨ।

ਸ੍ਰੀ ਸਰ’ੋ ਨੇ ਦਸਿਆ ਕਿ ਵਿਭਾਗ ਦਾ ਸੀ.ਐਮ. ਵਿੰਡੋ'ਤੇ ਕੁਲ ਹੁਣ ਤਕ 243 ਸ਼ਿਕਾਇਤਾਂ ਪ੍ਰਾਪਤ ਹ’ੋਈ, ਜਿਸ ਵਿਚ’ੋਂ 223 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮੀਡਿਆ ਨੀਤੀ ਦੇਸ਼ ਵਿਚ ਸੱਭ ਤ’ੋਂ ਵਧੀਆ ਨੀਤੀ ਹੈ ਅਤੇ ਇਸ ਸਬੰਧ ਵਿਚ ਪਿਛਲੇ ਦਿਨਾਂ ਉਡੀਸਾ ਵਿਚ ਇਕ ਅਖਬਾਰ ਵਿਚ ਇਕ ਲੇ²ਖ ਛਪਿਆ ਸੀ ਕਿ ਹਰਿਆਣਾ ਵਿਚ ਰਾਜ ਸਰਕਾਰ ਵੱਲ’ੋਂ ਪੱਤਰਕਾਰਾਂ ਲਈ ਵਧੀਆ ਕੰਮ ਕੀਤਾ ਜਾ ਰਿਹਾ ਹੈ।