103 ਸਾਲ ਦੇ ਸਿੱਖ ਬਜ਼ੁਰਗ ਨੇ ਪਾਈ ਕੋਰੋਨਾ 'ਤੇ ਫ਼ਤਿਹ, ਸਿਹਤਯਾਬ ਹੋ ਕੇ ਪਰਤਿਆ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਥਾਣੇ ਵਿਚ ਇਕ 103 ਸਾਲ ਦੇ ਸਿੱਖ ਬਜ਼ੁਰਗ ਨੇ ਕੋਰੋਨਾ ਵਾਇਰਸ 'ਤੇ ਫ਼ਤਿਹ ਪਾਈ ਹੈ।

Sikh returns home after recovering from corona

ਥਾਣੇ, 30 ਜੂਨ : ਮਹਾਰਾਸ਼ਟਰ ਦੇ ਥਾਣੇ ਵਿਚ ਇਕ 103 ਸਾਲ ਦੇ ਸਿੱਖ ਬਜ਼ੁਰਗ ਨੇ ਕੋਰੋਨਾ ਵਾਇਰਸ 'ਤੇ ਫ਼ਤਿਹ ਪਾਈ ਹੈ। ਬਜ਼ੁਰਗ ਬਾਬਾ ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤ ਅਪਣੇ ਘਰ ਵਾਪਸ ਪਰਤ ਆਇਆ ਹੈ। ਸੁੱਖਾ ਸਿੰਘ ਛਾਬੜਾ ਕੌਸ਼ਲਿਆ ਮੈਡੀਕਲ ਫ਼ਾਊਂਡੇਸ਼ਨ ਟਰੱਸਟ ਹਸਪਤਾਲ ਦੇ ਆਈਸੀਯੂ ਵਿਚੋਂ ਬਾਹਰ ਆਏ। ਉਹ ਕੋਵਿਡ-19 ਤੋਂ ਸਿਹਤਯਾਬ ਹੋ ਆਈਸੀਯੂ ਤੋਂ ਬਾਹਰ ਆਉਣ ਵਾਲੇ ਹੁਣ ਤਕ ਦੇ ਸੱਭ ਤੋਂ ਵੱਧ ਉਮਰ ਦੇ ਮਰੀਜ਼ ਹਨ।

ਸਿੱਖ ਬਜ਼ੁਰਗ ਦਾ 31 ਮਈ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 2 ਜੂਨ ਨੂੰ ਕੇਐਮਐਫਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਸਿਹਤਯਾਬੀ ਤੋਂ ਬਾਅਦ ਹਸਪਤਾਲ ਦੇ ਟਰੱਸਟੀ ਅਮੋਲ ਭਾਨੂਸ਼ਾਲੀ ਅਤੇ ਸਮੀਪ ਸੋਹੋਨੀ ਨੇ ਛਾਬੜਾ ਦੇ ਇਲਾਜ ਦੇ ਖ਼ਰਚੇ ਮਾਫ਼ ਕਰਨ ਦਾ ਫ਼ੈਸਲਾ ਕੀਤਾ।               (ਪੀ.ਟੀ.ਆਈ)