ਫ਼ੈਕਟਰੀ ਵਿਚ ਗੈਸ ਦਾ ਰਿਸਾਅ ਹੋਣ ਨਾਲ ਦੋ ਮੁਲਾਜ਼ਮਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹਿਰ ਲਾਗੇ ਦਵਾਈ ਬਣਾਉਣ ਵਾਲੀ ਫ਼ੈਕਟਰੀ ਵਿਚ ਮੰਗਲਵਾਰ ਸਵੇਰੇ ਬੇਂਜੀਨ ਗੈਸ ਦਾ ਰਿਸਾਅ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਬੀਮਾਰ ਹੋ ਗਏ।

Photo

ਵਿਸ਼ਾਖ਼ਾਪਟਨਮ, 30 ਜੂਨ : ਸ਼ਹਿਰ ਲਾਗੇ ਦਵਾਈ ਬਣਾਉਣ ਵਾਲੀ ਫ਼ੈਕਟਰੀ ਵਿਚ ਮੰਗਲਵਾਰ ਸਵੇਰੇ ਬੇਂਜੀਨ ਗੈਸ ਦਾ ਰਿਸਾਅ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਬੀਮਾਰ ਹੋ ਗਏ। ਸੂਤਰਾਂ ਨੇ ਦਸਿਆ ਕਿ 'ਸੇਨਰ ਲਾਈਫ਼ ਸਾਇੰਸਜ਼ ਕੰਪਨੀ' ਦੀ ਇਕਾਈ ਵਿਚ ਇਹ ਰਿਸਾਅ ਹੋਇਆ ਅਤੇ ਹਾਲਾਤ ਕਾਬੂ ਵਿਚ ਹਨ। ਘਟਨਾ ਵਿਚ ਦੋ ਮੁਲਾਜ਼ਮਾਂ ਦੀ ਜਾਨ ਚਲੀ ਗਈ ਅਤੇ ਜ਼ਖ਼ਮੀਆਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ।

ਇਕ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਵੀ ਵਿਨੇ ਚੰਦ ਤੇ ਹੋਰਾਂ ਨੇ ਕੰਪਨੀ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪਲਾਂਟ ਦੀ ਰਿਐਕਟਰ ਇਕਾਈ ਵਿਚ ਹੋਏ ਗੈਸ ਰਿਸਾਅ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਇਥੋਂ ਦੇ ਹੀ ਰਸਾਇਣਕ ਪਲਾਂਟ ਵਿਚ ਗੈਸ ਰਿਸਾਅ ਕਾਰਨ 11 ਜਣਿਆਂ ਦੀ ਜਾਨ ਚਲੀ ਗਈ ਸੀ ਅਤੇ 100 ਤੋਂ ਵੱਧ ਲੋਕ ਬੀਮਾਰੀ ਹੋ ਗਏ ਸਨ।