ਪ੍ਰਧਾਨ ਮੰਤਰੀ ਮੋਦੀ ਨੇ PSLV C53 ਮਿਸ਼ਨ ਦੀ ਕੀਤੀ ਸ਼ਲਾਘਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਪੁਲਾੜ ਵਿਚ ਪਹੁੰਚ ਜਾਣਗੀਆਂ।

Narendra Modi

 

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ PSLV C53 ਮਿਸ਼ਨ ਦੀ ਪੁਲਾੜ ਵਿਚ ਭਾਰਤੀ ਸਟਾਰਟ-ਅੱਪਸ ਦੇ ਦੋ ਪੇਲੋਡ ਭੇਜਣ ਦੀ ਉਪਲੱਬਧੀ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਕਈ ਹੋਰ ਵੀ ਭਾਰਤੀ ਕੰਪਨੀਆਂ ਭਵਿੱਖ ਵਿਚ ਪੁਲਾੜ ਵਿਚ ਪਹੁੰਚਣਗੀਆਂ।

ਇੱਕ ਹਫ਼ਤੇ ਦੇ ਅੰਦਰ ਆਪਣੇ ਦੂਜੇ ਸਫ਼ਲ ਮਿਸ਼ਨ ਵਿਚ ਇਸਰੋ ਨੇ ਵੀਰਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਸਾਈਟ ਤੋਂ PSLV C53 ਦੇ ਨਾਲ ਤਿੰਨ ਵਿਦੇਸ਼ੀ ਉਪਗ੍ਰਹਿਆਂ ਨੂੰ ਸਟੀਕ ਆਰਬਿਟ ਵਿਚ ਰੱਖਿਆ। ਪੀਐਮ ਮੋਦੀ ਨੇ ਟਵੀਟ ਕੀਤਾ, “PSLV C53 ਮਿਸ਼ਨ ਨੇ ਭਾਰਤੀ ਸਟਾਰਟਅੱਪਸ ਦੇ ਦੋ ਪੇਲੋਡ ਨੂੰ ਪੁਲਾੜ ਵਿਚ ਲਾਂਚ ਕਰਕੇ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਇਸ ਸਾਹਸ ਲਈ ਇਨ-ਸਪੇਸਈ ਅਤੇ ਇਸਰੋ ਨੂੰ ਵਧਾਈ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਪੁਲਾੜ ਵਿਚ ਪਹੁੰਚ ਜਾਣਗੀਆਂ।