Delhi News : ਜੀ.ਐਸ.ਟੀ. ਦੇ ਇਤਿਹਾਸਕ ਸੁਧਾਰ ਨੇ ਭਾਰਤ ਦੇ ਆਰਥਕ  ਦ੍ਰਿਸ਼ ਨੂੰ ਨਵਾਂ ਰੂਪ ਦਿਤਾ : ਪੀ.ਐਮ. ਮੋਦੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਜੀ.ਐਸ.ਟੀ. ਦੀ ਅੱਠਵੀਂ ਵਰ੍ਹੇਗੰਢ ’ਤੇ ਕਿਹਾ ਕਿ ਅਪ੍ਰਤੱਖ ਟੈਕਸ ਪ੍ਰਣਾਲੀ ਇਕ ਇਤਿਹਾਸਕ ਸੁਧਾਰ ਹੈ

PM Modi

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਲਾਗੂ ਹੋਣ ਦੀ ਅੱਠਵੀਂ ਵਰ੍ਹੇਗੰਢ ਉਤੇ ਕਿਹਾ ਕਿ ਅਪ੍ਰਤੱਖ ਟੈਕਸ ਪ੍ਰਣਾਲੀ ਇਕ ਇਤਿਹਾਸਕ ਸੁਧਾਰ ਹੈ, ਜਿਸ ਨੇ ਭਾਰਤ ਦੇ ਆਰਥਕ  ਦ੍ਰਿਸ਼ ਨੂੰ ਨਵਾਂ ਰੂਪ ਦਿਤਾ ਹੈ।

ਉਨ੍ਹਾਂ ਨੇ ‘ਐਕਸ’ ਉਤੇ  ਕਿਹਾ, ‘‘ਕਾਨੂੰਨ ਪਾਲਣਾ ਦੇ ਬੋਝ ਨੂੰ ਘਟਾ ਕੇ, ਇਸ ਨੇ ਕਾਰੋਬਾਰ ਕਰਨ ਦੀ ਆਸਾਨੀ ਵਿਚ ਬਹੁਤ ਸੁਧਾਰ ਕੀਤਾ ਹੈ, ਖਾਸ ਕਰ ਕੇ  ਛੋਟੇ ਅਤੇ ਦਰਮਿਆਨੇ ਉੱਦਮਾਂ ਲਈ। ਜੀ.ਐਸ.ਟੀ. ਨੇ ਆਰਥਕ  ਵਿਕਾਸ ਲਈ ਇਕ  ਸ਼ਕਤੀਸ਼ਾਲੀ ਇੰਜਣ ਵਜੋਂ ਵੀ ਕੰਮ ਕੀਤਾ ਹੈ, ਜਦਕਿ  ਭਾਰਤ ਦੇ ਬਾਜ਼ਾਰ ਨੂੰ ਏਕੀਕ੍ਰਿਤ ਕਰਨ ਦੀ ਇਸ ਯਾਤਰਾ ਵਿਚ ਸੂਬਿਆਂ  ਨੂੰ ਬਰਾਬਰ ਦਾ ਭਾਈਵਾਲ ਬਣਾ ਕੇ ਸੱਚੇ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਤ ਕੀਤਾ ਹੈ।’’

ਜੀ.ਐਸ.ਟੀ., ਜੋ 1 ਜੁਲਾਈ, 2017 ਤੋਂ ਲਾਗੂ ਕੀਤਾ ਗਿਆ ਸੀ, ਨੇ 17 ਟੈਕਸਾਂ ਅਤੇ 13 ਸੈੱਸਾਂ ਨੂੰ ਏਕੀਕ੍ਰਿਤ ਕੀਤਾ ਹੈ, ਜਿਸ ਨਾਲ ਪਾਲਣਾ ਨੂੰ ਸਰਲ ਬਣਾ ਕੇ ਅਤੇ ਟੈਕਸ ਪ੍ਰਣਾਲੀਆਂ ਨੂੰ ਡਿਜੀਟਲ ਬਣਾ ਕੇ ਇਕ  ਨਿਰਵਿਘਨ ਕੌਮੀ  ਬਾਜ਼ਾਰ ਬਣਾਇਆ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਨੇ ਟੈਕਸਦਾਤਾਵਾਂ ਦੇ ਆਧਾਰ ਦਾ ਵਿਸਥਾਰ ਕੀਤਾ ਹੈ ਅਤੇ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕੀਤਾ ਹੈ। 

(For more news apart from GST historic reforms have transformed India economic landscape : PM Modi News in Punjabi, stay tuned to Rozana Spokesman)