Bangalore News : ਟ੍ਰਿਬਿਊਨਲ ਨੇ 4 ਜੂਨ ਦੀ ਭਾਜੜ ਲਈ ਆਰ.ਸੀ.ਬੀ. ਨੂੰ ਜ਼ਿੰਮੇਵਾਰ ਠਹਿਰਾਇਆ
Bangalore News : ਪਹਿਲੀ ਨਜ਼ਰੇ ਇਕੱਠ ਲਈ ਆਰ.ਸੀ.ਬੀ. ਜ਼ਿੰਮੇਵਾਰ ਸੀ : ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ
Bangalore News in Punjabi : ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਨੇ ਮੰਗਲਵਾਰ ਨੂੰ ਕਿਹਾ ਕਿ 4 ਜੂਨ ਨੂੰ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਾਜੜ ਮਚਣ ਲਈ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਪਹਿਲੀ ਨਜ਼ਰ ’ਚ ਜ਼ਿੰਮੇਵਾਰ ਹੈ।
ਐਮ. ਚਿੰਨਾਸਵਾਮੀ ਸਟੇਡੀਅਮ ਦੇ ਸਾਹਮਣੇ 4 ਜੂਨ ਨੂੰ ਵਾਪਰੀ ਦੁਖਦਾਈ ਘਟਨਾ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਦੀ ਯੋਜਨਾਬੰਦੀ ਅਤੇ ਭੀੜ ਪ੍ਰਬੰਧਨ ਲਈ ਤਿੱਖੀ ਆਲੋਚਨਾ ਹੋਈ ਸੀ।
ਆਰ.ਸੀ.ਬੀ. ਵਲੋਂ ਟੀਮ ਦੀ ਪਹਿਲੀ ਆਈ.ਪੀ.ਐਲ. ਜਿੱਤ ਦਾ ਜਸ਼ਨ ਮਨਾਉਣ ਲਈ ਵਿਧਾਨ ਸੂਧਾ ਤੋਂ ਜਿੱਤ ਪਰੇਡ ਅਤੇ ਸਟੇਡੀਅਮ ਵਿਚ ਪ੍ਰਸ਼ੰਸਕਾਂ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਸਟੇਡੀਅਮ ਦੇ ਨੇੜੇ ਐਮ.ਜੀ. ਰੋਡ ਅਤੇ ਕਬਨ ਰੋਡ ਇਲਾਕਿਆਂ ਵਿਚ ਲਗਭਗ 2.5 ਲੱਖ ਪ੍ਰਸ਼ੰਸਕ ਇਕੱਠੇ ਹੋਏ ਸਨ।
ਟ੍ਰਿਬਿਊਨਲ ਨੇ ਕਿਹਾ, ‘‘… ਇਸ ਲਈ, ਪਹਿਲੀ ਨਜ਼ਰ ਵਿਚ ਇਹ ਜਾਪਦਾ ਹੈ ਕਿ ਆਰ.ਸੀ.ਬੀ. ਲਗਭਗ ਤਿੰਨ ਤੋਂ ਪੰਜ ਲੱਖ ਲੋਕਾਂ ਦੇ ਇਕੱਠੇ ਹੋਣ ਲਈ ਜ਼ਿੰਮੇਵਾਰ ਹੈ। ਆਰ.ਸੀ.ਬੀ. ਨੇ ਪੁਲਿਸ ਤੋਂ ਉਚਿਤ ਇਜਾਜ਼ਤ ਜਾਂ ਸਹਿਮਤੀ ਨਹੀਂ ਲਈ।’’ ਟ੍ਰਿਬਿਊਨਲ ਨੇ ਅਪਣੇ ਨਿਰੀਖਣ ਵਿਚ ਕਿਹਾ, ‘‘ਅਚਾਨਕ, ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚਾਂ ਉਤੇ ਪੋਸਟ ਕੀਤਾ ਅਤੇ ਉਪਰੋਕਤ ਜਾਣਕਾਰੀ ਦੇ ਨਤੀਜੇ ਵਜੋਂ ਜਨਤਾ ਇਕੱਠੀ ਹੋ ਗਈ।’’
ਆਰ.ਸੀ.ਬੀ. ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ਉਤੇ 4 ਜੂਨ ਦੀ ਸਵੇਰ ਨੂੰ ਪਰੇਡ ਅਤੇ ਪ੍ਰਸ਼ੰਸਕਾਂ ਦੀ ਸ਼ਮੂਲੀਅਤ ਬਾਰੇ ਪੋਸਟ ਕੀਤਾ ਸੀ, ਅਤੇ ਟ੍ਰਿਬਿਊਨਲ ਨੇ ਨੋਟ ਕੀਤਾ ਕਿ ਪੁਲਿਸ ਵਿਭਾਗ ਕੋਲ ਇੰਨੇ ਘੱਟ ਸਮੇਂ ਵਿਚ ਇੰਨੇ ਵੱਡੇ ਇਕੱਠ ਦਾ ਪ੍ਰਬੰਧਨ ਕਰਨ ਲਈ ਲੋੜੀਂਦਾ ਸਮਾਂ ਨਹੀਂ ਸੀ।
ਟ੍ਰਿਬਿਊਨਲ ਨੇ ਕਿਹਾ, ‘‘04.06.2026 ਨੂੰ ਸਮੇਂ ਦੀ ਘਾਟ ਕਾਰਨ, ਪੁਲਿਸ ਢੁਕਵੇਂ ਪ੍ਰਬੰਧ ਕਰਨ ਵਿਚ ਅਸਮਰੱਥ ਸੀ। ਪੁਲਿਸ ਨੂੰ ਲੋੜੀਂਦਾ ਸਮਾਂ ਨਹੀਂ ਦਿਤਾ ਗਿਆ। ਅਚਾਨਕ, ਆਰ.ਸੀ.ਬੀ. ਨੇ ਬਿਨਾਂ ਕਿਸੇ ਅਗਾਊਂ ਇਜਾਜ਼ਤ ਦੇ ਉਪਰੋਕਤ ਕਿਸਮ ਦੀ ਪਰੇਸ਼ਾਨੀ ਪੈਦਾ ਕਰ ਦਿਤੀ।’’
ਟ੍ਰਿਬਿਊਨਲ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੀ ਇਨਸਾਨ ਹਨ। ਉਹ ਨਾ ਤਾਂ ‘ਭਗਵਾਨ’ ਹਨ ਅਤੇ ਨਾ ਹੀ ਜਾਦੂਗਰ ਹਨ ਅਤੇ ਉਨ੍ਹਾਂ ਕੋਲ ‘ਅਲਾਦੀਨ ਕਾ ਚਿਰਾਗ’ ਵਰਗੀਆਂ ਜਾਦੂਈ ਸ਼ਕਤੀਆਂ ਵੀ ਨਹੀਂ ਹਨ ਜੋ ਸਿਰਫ ਉਂਗਲ ਰਗੜ ਕੇ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਸਨ। ਆਰ.ਸੀ.ਬੀ. ਪ੍ਰਬੰਧਨ ਇਸ ਬਾਰੇ ਟਿਪਣੀ ਕਰਨ ਲਈ ਉਪਲਬਧ ਨਹੀਂ ਸੀ।
(For more news apart from Tribunal holds RCB responsible for June 4 stampede News in Punjabi, stay tuned to Rozana Spokesman)