ਜਣੇਪੇ ਦੌਰਾਨ ਬੱਚੇ ਦੇ ਨਾਲ ਔਰਤ ਦੇ ਪੇਟ ਵਿਚੋਂ ਨਿਕਲੀ ਬੰਦੂਕ ਦੀ ਗੋਲੀ
ਬਿਹਾਰ ਦੇ ਹਾਜੀਪੁਰ ਵਿਚ ਇਕ ਗਰਭਵਤੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਜਦੋਂ ਔਰਤ ਦੀ ਡਿਲੀਵਰੀ ਹੋਈ ਤਾਂ ਡਾਕਟਰਾਂ ਦੇ ਹੋਸ਼ ਉੱਡ ਗਏ।
ਹਾਜੀਪੁਰ: ਬਿਹਾਰ ਦੇ ਹਾਜੀਪੁਰ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਗਰਭਵਤੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਜਦੋਂ ਔਰਤ ਦੀ ਡਿਲੀਵਰੀ ਹੋਈ ਤਾਂ ਡਾਕਟਰਾਂ ਦੇ ਹੋਸ਼ ਉੱਡ ਗਏ। ਔਰਤ ਦੇ ਪੇਟ ਵਿਚੋਂ ਬੱਚੇ ਦੇ ਨਾਲ ਬੰਦੂਕ ਦੀ ਗੋਲੀ ਵੀ ਨਿਕਲੀ। ਦਰਅਸਲ ਹਾਜੀਪੁਰ ਦੇ ਸੁਲਤਾਨਪੁਰ ਵਿਚ ਰਹਿਣ ਵਾਲੀ ਰੂਪਾ ਨਾਂਅ ਦੀ ਗਰਭਵਤੀ ਔਰਤ ਦੇ ਪੇਟ ‘ਤੇ ਇਕ ਜਖ਼ਮ ਸੀ। ਉਸ ਦੇ ਪੇਟ ਵਿਚ ਦਰਦ ਹੋ ਰਿਹਾ ਸੀ।
ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਡਿਲੀਵਰੀ ਲਈ ਹਸਪਤਾਲ ਵਿਚ ਭਰਤੀ ਕਰਾ ਦਿੱਤਾ। ਜਦੋਂ ਹਸਪਤਾਲ ਵਿਚ ਰੂਪਾ ਦੀ ਡਿਲੀਵਰੀ ਹੋਈ ਤਾਂ ਉਸ ਦੇ ਪੇਟ ਵਿਚੋਂ ਬੱਚੇ ਦੇ ਨਾਲ ਨਾਲ ਬੰਦੂਕ ਦੀ ਗੋਲੀ ਵੀ ਕੱਢੀ ਗਈ, ਜਿਸ ਨੂੰ ਦੇਖ ਡਾਕਟਰ ਵੀ ਹੈਰਾਨ ਰਹਿ ਗਏ। ਉਹਨਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਖ਼ਬਰ ਦਿੱਤੀ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਸੀ, ਉਸ ਨੂੰ ਨਹੀਂ ਪਤਾ ਸੀ ਕਿ ਇਹ ਦਰਦ ਕਿਉਂ ਹੋ ਰਿਹਾ ਹੈ। ਘਰ ਵਾਲਿਆਂ ਨੇ ਇਸ ਨੂੰ ਜਣੇਪਾ ਪੀੜ ਸਮਝ ਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾ ਦਿੱਤਾ। ਹਾਲਾਂਕਿ ਇਸ ਗੋਲੀ ਨਾਲ ਰੂਪਾ ਅਤੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਰੂਪਾ ਅਤੇ ਉਸ ਦਾ ਬੱਚਾ ਬਿਲਕੁਲ ਸੁਰੱਖਿਅਤ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਦੇ ਪੇਟ ਵਿਚ ਗੋਲੀ ਕਿੱਥੋਂ ਅਤੇ ਕਿਵੇਂ ਆਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।