ਮਿਹਨਤਾਂ ਨੂੰ ਰੰਗਭਾਗ: ਵੇਟਰ ਪਿਤਾ ਦੇ ਪੁੱਤ ਨੇ 10 ਵੀਂ ਵਿਚੋਂ ਪ੍ਰਾਪਤ ਕੀਤੇ 82% ਅੰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਲ੍ਹਾਂ ਸਾਲਾ ਅਨੰਤ ਡੋਇਫੋਡ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪੜ੍ਹਨ ਲਈ ਹਰ ਰੋਜ਼ 22 ਕਿਲੋਮੀਟਰ ਤੁਰਨਾ ਪੈਂਦਾ ਸੀ।

file photo

ਸੋਲ੍ਹਾਂ ਸਾਲਾ ਅਨੰਤ ਡੋਇਫੋਡ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪੜ੍ਹਨ ਲਈ ਹਰ ਰੋਜ਼ 22 ਕਿਲੋਮੀਟਰ ਤੁਰਨਾ ਪੈਂਦਾ ਸੀ। ਦਿਨ ਵਿਚ 22 ਕਿਲੋਮੀਟਰ ਤੁਰ ਕੇ ਉਸ ਦਾ ਸਰੀਰ ਬੁਰੀ ਤਰ੍ਹਾਂ ਥੱਕ ਜਾਂਦਾ ਹੈ, ਪਰ ਉਸਨੇ ਥਕਾਵਟ ਦੇ ਪ੍ਰਭਾਵ ਨੂੰ ਆਪਣੀ ਪੜ੍ਹਾਈ 'ਤੇ ਨਹੀਂ ਆਉਣ ਦਿੱਤਾ। 

29 ਜੁਲਾਈ ਨੂੰ, ਮਹਾਰਾਸ਼ਟਰ ਬੋਰਡ ਨੇ 10 ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ, ਜਿਸ ਵਿੱਚ ਅਨੰਤ ਨੇ 82.80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਅਨੰਤ ਨੇ ਕਿਹਾ, "ਮੈਂ ਸਵੇਰੇ 4 ਵਜੇ ਉੱਠਦਾ ਸੀ ਅਤੇ 6 ਵਜੇ ਤਕ ਪੜ੍ਹਾਈ ਕਰਦਾ ਸੀ।

ਫਿਰ ਮੈਂ ਇਕ ਘੰਟੇ ਲਈ ਸੌਂਦਾ ਸੀ । ਸੌਣ ਤੋਂ ਬਾਅਦ ਮੈਂ ਸਕੂਲ ਲਈ ਰਵਾਨਾ ਹੁੰਦਾ ਸੀ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ, ਮੈਂ ਹਰ ਰੋਜ਼ ਦੇਰ ਰਾਤ ਤਕ ਪੜ੍ਹਦਾ ਸੀ। 

ਅਨੰਤ ਤਿੰਨ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ, ਉਹ ਆਪਣੀ ਮਾਂ ਦੇ ਨਾਲ ਇਕ ਛੋਟੇ ਜਿਹੇ ਕੱਚੇ ਘਰ ਵਿਚ ਰਹਿੰਦਾ ਹੈ। ਉਸ ਦਾ ਪਿਤਾ ਕੰਟੀਨ ਵਿਚ ਬਤੌਰ ਵੇਟਰ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੀ ਵਿੱਤੀ ਸਥਿਤੀ ਬਿਲਕੁਲ ਠੀਕ ਨਹੀਂ ਹੈ। ਉਹ ਇੰਨਾ ਗਰੀਬ ਹੈ ਕਿ ਉਸਦੇ ਘਰ ਵਿੱਚ ਕੋਈ ਪੱਖਾ ਨਹੀਂ ਹੈ।

ਅਨੰਤ ਨੇ ਕਿਹਾ ਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹਾਂ। ਮੈਂ ਅਗਲੇਰੀ ਪੜ੍ਹਾਈ ਲਈ ਜੂਨੀਅਰ ਕਾਲਜ ਲਈ ਪੁਣੇ ਸ਼ਹਿਰ ਜਾਣਾ ਚਾਹੁੰਦਾ ਹਾਂ। ਜਿਸ ਤੋਂ ਬਾਅਦ ਮੈਂ ਭਵਿੱਖ ਵਿੱਚ ਸਿਵਲ ਸੇਵਕ ਬਣਨ ਲਈ ਯੂਪੀਐਸਸੀ ਲਈ ਤਿਆਰੀ ਕਰਨਾ ਚਾਹੁੰਦਾ ਹਾਂ। 

ਮੈਂ 90 ਪ੍ਰਤੀਸ਼ਤ ਦੇ ਸਕੋਰ ਦੀ ਉਮੀਦ ਕਰ ਰਿਹਾ ਸੀ। ਕਾਸ਼ ਮੈਂ ਆਪਣੇ ਸਕੂਲ ਦੇ ਨੇੜੇ ਹੋਸਟਲ ਵਿਚ ਪੜ੍ਹਿਆ ਹੁੰਦਾ, ਪਰ ਸਾਡੇ ਕੋਲ ਪੈਸੇ ਨਹੀਂ ਸਨ। ਦਿਨ ਵਿਚ 4 ਘੰਟੇ ਤੁਰਨਾ ਮੈਨੂੰ ਥੱਕਾ ਦਿੰਦਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।