ਬੱਚਿਆਂ ਦੀ ਪੜ੍ਹਾਈ ਲਈ ਜ਼ਰੂਰੀ ਸੀ ਟੀਵੀ, ਮਾਂ ਨੇ ਗਿਰਵੀ ਰੱਖਿਆ ਮੰਗਲਸੂਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਟੀਵੀ ਅਤੇ ਆਨਲਾਈਨ ਕਲਾਸ ਜ਼ਰੀਏ ਹੋ ਰਹੀ ਹੈ।

Woman mortgages her mangalsutra to buy TV for children’s on-air classes

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਟੀਵੀ ਅਤੇ ਆਨਲਾਈਨ ਕਲਾਸ ਜ਼ਰੀਏ ਹੋ ਰਹੀ ਹੈ। ਗਰੀਬ ਹੋਣ ਕਾਰਨ ਜਦੋਂ ਇਕ ਔਰਤ ਅਪਣੇ ਬੱਚਿਆਂ ਨੂੰ ਪੜ੍ਹਾਈ ਲਈ ਟੀਵੀ ਉਪਲਬਧ ਨਹੀਂ ਕਰਵਾ ਸਕੀ ਤਾਂ ਉਸ ਨੇ ਅਪਣਾ ਮੰਗਲਸੂਤਰ ਗਿਰਵੀ ਰੱਖ ਦਿੱਤਾ।  ਮੰਗਲਸੂਤਰ ਗਿਵਰੀ ਰੱਖਣ ਤੋਂ ਬਾਅਦ ਉਸ ਨੂੰ ਜੋ ਪੈਸੇ ਮਿਲੇ, ਉਸ ਨਾਲ ਮਹਿਲਾ ਨੇ ਟੀਵੀ ਖਰੀਦ ਲਿਆ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਾ ਆਵੇ।  

ਇਹ ਮਾਮਲਾ ਕਰਨਾਟਕ ਦੇ ਗੜਗ ਜ਼ਿਲ੍ਹੇ ਦਾ ਹੈ। ਇੱਥੇ ਰਹਿਣ ਵਾਲੀ ਕਸਤੂਰੀ ਨਾਂਅ ਦੀ ਇਕ ਔਰਤ ਨੇ ਅਪਣੇ ਚਾਰ ਬੱਚਿਆਂ ਦੀ ਪੜ੍ਹਾਈ ਲਈ 12 ਗ੍ਰਾਮ ਦੇ ਸੋਨੇ ਨਾਲ ਬਣਿਆ ਮੰਗਲਸੂਤਰ ਗਿਰਵੀ ਰੱਖ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਸ ਦੇ ਬੱਚੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੀਆਂ ਕਲਾਸਾਂ ਨੂੰ ਦੇਖ ਕੇ ਪੜ੍ਹਾਈ ਕਰ ਸਕਣ।

ਜਦੋਂ ਇਸ ਮਾਮਲੇ ਦੀ ਜਾਣਕਾਰੀ ਤਹਿਸੀਲਦਾਰ ਕੋਲ ਪਹੁੰਚੀ ਤਾਂ ਉਸ ਨੇ ਜਾਂਚ ਲਈ ਅਧਿਕਾਰੀਆਂ ਨੂੰ ਭੇਜਿਆ। ਜਿਸ ਤੋਂ ਬਾਅਦ ਮੰਗਲਸੂਤਰ ਗਿਰਵੀ ਰੱਖਣ ਵਾਲਾ ਵਿਅਕਤੀ ਮੰਗਲਸੂਤਰ ਦੇਣ ਲਈ ਤਿਆਰ ਹੋ ਗਿਆ। ਉਸ ਨੇ ਪਰਿਵਾਰ ਨੂੰ ਕਿਹਾ ਕਿ ਜਦੋਂ ਵੀ ਉਹਨਾਂ ਕੋਲ ਪੈਸੇ ਆਉਣ ਤਾਂ ਉਹ ਪੈਸੇ ਦੇ ਦੇਣ।

ਕਸਤੂਰੀ ਨੇ ਦੱਸਿਆ ਕਿ ਹੁਣ ਉਹਨਾਂ ਦੇ ਬੱਚੇ ਦੂਰਦਰਸ਼ਨ ‘ਤੇ ਕਲਾਸ ਦੇਖ ਕੇ ਪੜ੍ਹਾਈ ਕਰ ਰਹੇ ਹਨ। ਪਹਿਲਾਂ ਉਹਨਾਂ ਦੇ ਬੱਚਿਆਂ ਨੂੰ ਟੀਵੀ ਦੇਖਣ ਲਈ ਹੋਰ ਬੱਚਿਆਂ ਦੇ ਘਰ ਜਾਣਾ ਪੈਂਦਾ ਸੀ।  ਦੱਸ ਦਈਏ ਕਿ ਕਸਤੂਰੀ ਦੇ ਪਤੀ ਦਿਹਾੜੀ ਕਰਦੇ ਹਨ। ਕੋਰੋਨਾ ਮਹਾਂਮਾਰੀ ਕਾਰਨ ਉਹਨਾਂ ਨੂੰ ਹੁਣ ਕੋਈ ਕੰਮ ਨਹੀਂ ਮਿਲ ਰਿਹਾ। ਉਹਨਾਂ ਦੇ ਬੱਚੇ 7ਵੀਂ ਅਤੇ 8ਵੀਂ ਜਮਾਤ ਵਿਚ ਪੜ੍ਹਦੇ ਹਨ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕ ਵੀ ਇਸ ਔਰਤ ਦੀ ਮਦਦ ਲਈ ਅੱਗੇ ਆਏ। ਇਸੇ ਤਰ੍ਹਾਂ ਕਾਂਗਰਸ ਵਿਧਾਇਕ ਨੇ 50,000 ਅਤੇ ਇਕ ਹੋਰ ਮੰਤਰੀ ਨੇ 20,000 ਰੁਪਏ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ। ਪਰਿਵਾਰ ਲੋਕਾਂ ਦੇ ਸਮਰਥਨ ਤੋਂ ਕਾਫ਼ੀ ਖੁਸ਼ ਹੈ।