ਦਰਦਨਾਕ ਹਾਦਸਾ: ਕਰੰਟ ਲੱਗਣ ਕਾਰਨ 10 ਕਾਂਵੜੀਆਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

20 ਕਾਂਵੜੀ ਗੰਭੀਰ ਜ਼ਖਮੀ

Tragic accident

 

ਕੋਲਕਾਤਾ: ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਾਂਵੜੀਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਲਪੇਸ਼ ਵਿੱਚ ਇੱਕ ਸ਼ਿਵ ਮੰਦਰ ਹੈ, ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਿਵ ਭਗਤ ਉੱਥੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਡੀ.ਜੇ. ਲੱਗਿਆ ਹੋਇਆ ਸੀ। ਇਸ ਵਿੱਚ ਜਨਰੇਟਰ ਰੱਖਿਆ ਹੋਇਆ ਸੀ। ਜਨਰੇਟਰ ਦੀ ਤਾਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਗੱਡੀ ਵਿੱਚ ਕਰੰਟ ਆ ਗਿਆ । ਇਸ ਕਾਰਨ ਪਿਕਅੱਪ 'ਚ ਸਵਾਰ ਯਾਤਰੀਆਂ 'ਚ ਹੜਕੰਪ ਮੱਚ ਗਿਆ। 10 ਲੋਕਾਂ ਦੀ ਮੌਤ ਹੋ ਗਈ। ਜਦਕਿ 19 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਫਰਾਰ ਹੋ ਗਿਆ।

 

ਜਾਣਕਾਰੀ ਅਨੁਸਾਰ ਪਿਕਅੱਪ ਵੈਨ ਵਿੱਚ ਕਰੀਬ 30 ਲੋਕ ਸਵਾਰ ਸਨ। ਇਨ੍ਹਾਂ 'ਚੋਂ 20 ਲੋਕਾਂ ਨੂੰ ਜਲਪਾਈਗੁੜੀ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਜਦਕਿ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਕਅੱਪ ਵੈਨ ਵਿੱਚ ਡੀਜੇ ਸਿਸਟਮ ਦੇ ਜਨਰੇਟਰ ਦੀ ਤਾਰਾਂ ਟੁੱਟਣ ਕਾਰਨ ਇਹ ਘਟਨਾ ਵਾਪਰੀ ਹੋ ਸਕਦੀ ਹੈ। ਉਸ ਤੋਂ ਕਰੰਟ ਪੂਰੇ ਵਾਹਨ ਵਿੱਚ ਫੈਲ ਗਿਆ।

 

ਇਹ ਘਟਨਾ ਮੇਖਲੀਗੰਜ ਥਾਣਾ ਖੇਤਰ ਦੇ ਧਰਲਾ ਪੁਲ 'ਤੇ ਵਾਪਰੀ। ਮਾਤਭੰਗਾ ਦੇ ਵਧੀਕ ਪੁਲਿਸ ਸੁਪਰਡੈਂਟ ਅਮਿਤ ਵਰਮਾ ਨੇ ਦੱਸਿਆ ਕਿ ਅੱਜ ਰਾਤ ਕਰੀਬ 12 ਵਜੇ ਪਿਕਅੱਪ ਵੈਨ ਵਿੱਚ ਕਰੰਟ ਆ ਗਿਆ ਅਤੇ ਇਹ ਘਟਨਾ ਵਾਪਰੀ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਜਨਰੇਟਰ (ਡੀਜੇ ਸਿਸਟਮ) ਦੀ ਤਾਰਾਂ ਕਾਰਨ ਕਰੰਟ ਫੈਲਿਆ। ਇਸ ਗੱਡੀ ਵਿੱਚ ਪਿਛਲੇ ਪਾਸੇ ਜਨਰੇਟਰ ਲਗਾਇਆ ਗਿਆ ਸੀ।