Hero MotoCorp ਦੇ ਸੀਈਓ ਪਵਨ ਮੁੰਜਾਲ ਦੇ ਘਰ ED ਦਾ ਛਾਪਾ, ਕਰੀਬੀ ਦੋਸਤ ਕੋਲੋਂ ਮਿਲੀ ਵਿਦੇਸ਼ੀ ਕਰੰਸੀ   

ਏਜੰਸੀ

ਖ਼ਬਰਾਂ, ਰਾਸ਼ਟਰੀ

ਡੀਆਰਆਈ ਨੇ ਹਵਾਈ ਅੱਡੇ 'ਤੇ ਪਵਨ ਮੁੰਜਾਲ ਦੇ ਕਰੀਬੀ ਸਹਿਯੋਗੀ ਨੂੰ ਫੜਿਆ

ED raids Hero MotoCorp CEO Pawan Munjal’s Residence

ਨਵੀਂ ਦਿੱਲੀ - ਈਡੀ ਨੇ ਹੀਰੋ ਮੋਟੋਕਾਰਪ ਦੇ ਸੀਈਓ ਅਤੇ ਚੇਅਰਮੈਨ ਪਵਨ ਮੁੰਜਾਲ ਦੇ ਘਰ ਛਾਪਾ ਮਾਰਿਆ ਹੈ। ਮਨੀ ਲਾਂਡਰਿੰਗ ਐਕਟ ਤਹਿਤ ਮੰਗਲਵਾਰ ਸਵੇਰੇ ਛਾਪੇਮਾਰੀ ਕੀਤੀ ਗਈ। ਪਵਨ ਮੁੰਜਾਲ ਦੇ ਖਿਲਾ਼ਫ ਮਨੀ ਲਾਂਡਰਿੰਗ ਰੋਕੂ ਐਕਟ (PMLA) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਈਡੀ ਨੇ ਇਹ ਕਦਮ ਚੁੱਕਿਆ ਹੈ। ਡੀਆਰਆਈ ਨੇ ਹਵਾਈ ਅੱਡੇ 'ਤੇ ਪਵਨ ਮੁੰਜਾਲ ਦੇ ਕਰੀਬੀ ਸਹਿਯੋਗੀ ਨੂੰ ਫੜਿਆ। ਉਸ ਵਿਅਕਤੀ ਕੋਲੋਂ ਭਾਰੀ ਮਾਤਰਾ ਵਿਚ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।