ਗੈਂਗਸਟਰ-ਗਰਮਖਿਆਲੀ ਗਠਜੋੜ ਮਾਮਲਾ : NIA ਨੇ ਛੇ ਨੂੰ ਭਗੌੜਾ ਐਲਾਨਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਵਿੰਦਰ ਰਿੰਦਾ, ਅਰਸ਼ ਡੱਲਾ, ਲਖਬੀਰ ਲੰਡਾ ਸਮੇਤ 9 ਵਿਰੁਧ 22 ਜੁਲਾਈ ਨੂੰ ਦਾਖ਼ਲ ਕੀਤੀ ਸੀ ਚਾਰਜਸ਼ੀਟ 

representational image

1 ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ 
2 ਰਮਨਦੀਪ ਸਿੰਘ ਉਰਫ਼ ਰਮਨ ਜੱਜ

 

3 ਲਖਬੀਰ ਸਿੰਘ ਸੰਧੂ ਉਰਫ਼ ਲੰਡਾ 
4 ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ

5  ਲਖਬੀਰ ਸਿੰਘ ਰੋਡੇ
6 ਵਧਾਵਾ ਸਿੰਘ ਬੱਬਰ  

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕੈਨੇਡਾ ਅਤੇ ਪਾਕਿਸਤਾਨ ਵਿਚ ਰਹਿ ਰਹੇ ਛੇ ‘ਗੈਂਗਸਟਰਾਂ ਤੋਂ ਗਰਮਖਿਆਲੀਆਂ ਬਣੇ’ ਨੂੰ ਭਗੌੜਾ ਕਰਾਰ ਦਿਤਾ ਹੈ। ਏਜੰਸੀ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ਦੇ ਨਾਂਅ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਅਤੇ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਹਨ।

ਕੌਮੀ ਜਾਂਚ ਏਜੰਸੀ ਨੇ ਪਿਛਲੇ ਸਾਲ 20 ਅਗਸਤ ਨੂੰ ਦਰਜ ਕੇਸ ਵਿਚ ਹਰਵਿੰਦਰ ਰਿੰਦਾ, ਅਰਸ਼ ਡੱਲਾ, ਲਖਬੀਰ ਲੰਡਾ ਸਮੇਤ 9 ਵਿਰੁਧ 22 ਜੁਲਾਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਇਹ ਮਾਮਲਾ ਪਾਬੰਦੀਸ਼ੁਦਾ ਜਥੇਬੰਦੀਆਂ ਜਿਵੇਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਹਿੰਸਕ ਗਤੀਵਿਧੀਆਂ ਨਾਲ ਸਬੰਧਤ ਹੈ।