Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਕੰਪਨੀ ਦੇ ਪ੍ਰਮੋਟਰ ਖਿਲਾਫ਼ ਸਭ ਤੋਂ ਪਹਿਲਾਂ ਸੀ.ਬੀ.ਆਈ. ਵਲੋਂ ਮੁਕੱਦਮਾ ਕੀਤਾ ਗਿਆ ਸੀ ਦਰਜ  

Bank Fraud

Delhi News : ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਬੈਂਕ ਕਰਜ਼ ਧੋਖਾਧੜੀ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼ ਅਧਾਰਤ ਇਕ ਖਾਣ ਵਾਲੇ ਤੇਲ ਬਣਾਉਣ ਵਾਲੀ ਕੰਪਨੀ ਦੀ ਵੱਖ-ਵੱਖ ਸੂਬਿਆਂ 'ਚ ਸਥਿਤ 814 ਕਰੋੜ ਰੁਪਏ ਦੀ ਕੀਮਤ ਵਾਲੀ 521 ਏਕੜ ਜ਼ਮੀਨ ਕੁਰਕ ਕੀਤੀ ਹੈ। 

ਇਹ ਵੀ ਪੜੋ: Paris Olympics 2024 : ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ 'ਚ ਲਗਾਉਣਗੀਆਂ  ਨਿਸ਼ਾਨ, ਮੁਕਾਬਲੇ 3:30 ਵਜੇ ਸ਼ੁਰੂ

ਈ.ਡੀ. ਨੇ ਵਾਰਾਣਸੀ ਹੈਡਕੁਆਰਟਰ ਵਾਲੀ ਜੇ.ਵੀ.ਐਲ ਐਗਰੋ ਇੰਡਸਟਰੀਜ਼ ਲਿਮਟਿਡ ਨਾਲ ਸਬੰਧਤ ਬਨਸਪਤੀ ਤੇਲ ਦੇ ‘ਝੂਲਾ ਡਾਲਡਾ' ਬ੍ਰਾਂਡ ਦਾ ਉਤਪਾਦਨ ਕਰਨ ਵਾਲੀ ਕੰਪਨੀ ਦੀ ਜ਼ਮੀਨ ਕੁਰਕ ਕੀਤੀ ਹੈ, ਜਿਸ ਦੇ ਪ੍ਰਮੋਟਰ ਸੱਤਿਆ ਨਰਾਇਣ ਝੁਨਝੁਨਵਾਲਾ ਤੇ ਆਦਰਸ਼ ਝੁਨਝੁਨਵਾਲਾ ਖ਼ਿਲਾਫ਼ ਸਭ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜੋ: Supreme Court : ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, SC/ST ਵਿਚ ਕੋਟੇ ਦੇ ਅੰਦਰ ਕੋਟੇ ਦੀ ਇਜਾਜ਼ਤ

ਈ.ਡੀ. ਵਲੋਂ ਕੰਪਨੀ ਦੀਆਂ ਕੁਰਕ ਕੀਤੀਆਂ ਜਾਇਦਾਦਾਂ ਵਾਰਾਣਸੀ (ਉੱਤਰ ਪ੍ਰਦੇਸ਼), ਰੋਹਤਾਸ (ਬਿਹਾਰ), ਪਾਲਮ (ਨਵੀਂ ਦਿੱਲੀ) ਤੇ ਰਾਏਗੜ੍ਹ (ਮਹਾਰਾਸ਼ਟਰ) 'ਚ 521 ਏਕੜ ਜ਼ਮੀਨ ਦੇ ਰੂਪ 'ਚ ਹਨ।

(For more news apart from   Bank Fraud : E.D. By U.P. 814 crores of 521 acres of land of the company News in Punjabi, stay tuned to Rozana Spokesman)