Election Commission ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਸਾਰੇ ਚੋਣ ਅਧਿਕਾਰੀ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਨ ਕੰਮ

Election Commission gives reply to Opposition Leader Rahul Gandhi

Election Commission Delhi News in punjabi  : ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਜਵਾਬ ਦਿੰਦਿਆਂ ਕਿ ਚੋਣ ਕਮਿਸ਼ਨ ਸਾਰੇ ਨਿਰਆਧਾਰ ਆਰੋਪਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਬਾਵਜੂਦ ਮੈਂ ਸਾਰੇ ਚੋਣ ਅਧਿਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪਹਿਲਾਂ ਦੀ ਤਰ੍ਹਾਂ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਕੰਮ ਕਰਨ ਅਤੇ ਗੈਰਜ਼ਿੰਮੇਵਾਰ ਬਿਆਨਾਂ ਨੂੰ ਨਜ਼ਰਅੰਦਾਜ਼ ਕਰਨ।
ਚੋਣ ਕਮਿਸ਼ਨ ਦੇ 5 ਜਵਾਬ
1.  ਚੋਣ ਕਮਿਸ਼ਨ ਰਾਹੁਲ ਗਾਂਧੀ ਨੂੰ 12 ਜੂਨ ਨੂੰ ਇਕ ਈਮੇਲ ਭੇਜਦਾ ਪਰ ਉਹ ਨਹੀਂ ਆਉਂਦੇ।
2. ਚੋਣ ਕਮਿਸ਼ਨ ਉਨ੍ਹਾਂ ਨੂੰ 12 ਜੂਨ 2025 ਨੂੰ ਇਕ ਭੇਜਦਾ ਹੈ, ਪਰ ਉਹ ਉਸਦਾ ਜਵਾਬ ਨਹੀਂ ਦਿੰਦੇ।
3. ਉਨ੍ਹਾਂ ਨੇ ਕਦੇ ਵੀ ਕਿਸੇ ਵੀ ਮੁੱਦੇ ’ਤੇ ਚੋਣ ਕਮਿਸ਼ਨ ਨੂੰ ਕੋਈ ਪੱਤਰ ਨਹੀਂ ਭੇਜਿਆ।
4. ਇਹ ਬਹੁਤ ਅਜੀਬ ਹੈ ਕਿ ਉਹ ਬੇਤੁਕੇ ਆਰੋਪ ਲਗਾ ਰਹੇ ਹਨ ਅਤੇ ਹੁਣ ਚੋਣ ਕਮਿਸ਼ਨ ਅਤੇ ਉਸਦੇ ਕਰਮਚਾਰੀਆਂ ਨੂੰ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ ਹੈ।
5.ਚੋਣ ਕਮਿਸ਼ਨ ਅਜਿਹੇ ਸਾਰੇ ਜ਼ਿੰਮੇਦਾਰਾਨਾ ਬਿਆਨਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨ ਲਈ ਕਹਿੰਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਚੋਣ ਕਮਿਸ਼ਨ ਵੋਟਾਂ ਦੀ ਚੋਰੀ ਕਰ ਰਿਹਾ ਹੈ ਅਤੇ ਸਾਡੇ ਕੋਲ ਐਟਮ ਬੰਬ ਹੈ ਜਦੋਂ ਉਹ ਫਟੇਗਾ ਤਾਂ ਚੋਣ ਕਮਿਸ਼ਨ ਨਹੀਂ ਬਚੇਗਾ।