Bangladeshi Actress Arrests News : ਕੋਲਕਾਤਾ ਪੁਲਿਸ ਨੇ ਬੰਗਲਾਦੇਸ਼ੀ ਅਦਾਕਾਰਾ ਨੂੰ ਨਕਲੀ ਪਛਾਣ ਪੱਤਰ ਨਾਲ ਕੀਤਾ ਗ੍ਰਿਫ਼ਤਾਰ
Bangladeshi Actress Arrests News : 2 ਆਧਾਰ ਕਾਰਡ, ਵੋਟਰ ID ਤੇ ਬੰਗਲਾਦੇਸ਼ੀ ਦਸਤਾਵੇਜ਼ ਮਿਲੇ
Bangladeshi Actress Arrests News in Punjabi : ਬੰਗਲਾਦੇਸ਼ੀ ਅਦਾਕਾਰਾ ਸ਼ਾਂਤਾ ਪਾਲ ਨੂੰ ਕੋਲਕਾਤਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਜਾਅਲੀ ਦਸਤਾਵੇਜ਼ਾਂ ਨਾਲ ਭਾਰਤ ਵਿੱਚ ਰਹਿਣ ਦਾ ਦੋਸ਼ ਹੈ। ਸ਼ਾਂਤਾ ਪਾਲ ਬੰਗਲਾਦੇਸ਼ ਦੇ ਬਾਰੀਸਾਲ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਕੋਲਕਾਤਾ ਵਿੱਚ ਰਹਿ ਰਹੀ ਸੀ।
ਬੰਗਲਾਦੇਸ਼ੀ ਅਦਾਕਾਰਾ ਕੋਲ ਨਕਲੀ ਆਧਾਰ ਅਤੇ ਵੋਟਰ ਕਾਰਡ ਮਿਲੇ ਹਨ, ਜਿਸ ਕਾਰਨ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 8 ਅਗਸਤ ਨੂੰ ਕੋਲਕਾਤਾ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ 8 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਬੰਗਲਾਦੇਸ਼ੀ ਅਦਾਕਾਰਾ ਕੋਲ ਨਕਲੀ ਆਧਾਰ ਅਤੇ ਵੋਟਰ ਕਾਰਡ ਮਿਲੇ ਹਨ, ਜਿਸ ਕਾਰਨ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 8 ਅਗਸਤ ਨੂੰ ਕੋਲਕਾਤਾ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ 8 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਮਾਡਲਿੰਗ ਨਾਲ ਕਰੀਅਰ ਸ਼ੁਰੂ ਕੀਤਾ
ਸ਼ਾਂਤਾ ਪਾਲ ਜਾਅਲੀ ਦਸਤਾਵੇਜ਼ਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਹੈ। ਪਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ ਅਤੇ ਉਸਨੇ ਸਭ ਤੋਂ ਪਹਿਲਾਂ 'ਫ੍ਰੈਸ਼ ਲੁੱਕ' ਨਾਮਕ ਮਾਡਲ ਹੰਟ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਇਸਨੂੰ ਜਿੱਤਿਆ ਵੀ।
ਸ਼ਾਂਤਾ ਪਾਲ ਕੌਣ ਹੈ?
ਸਾਲ 2019 ਵਿੱਚ, ਸ਼ਾਂਤਾ ਪਾਲ ਨੇ ਮਿਸ ਏਸ਼ੀਆ ਗਲੋਬਲ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚ 24 ਦੇਸ਼ਾਂ ਦੀਆਂ ਮਾਡਲਾਂ ਸ਼ਾਮਲ ਸਨ। ਉਹ ਇਸ ਮੁਕਾਬਲੇ ਵਿੱਚ ਟੌਪ-5 ਵਿੱਚ ਪਹੁੰਚੀ ਅਤੇ 'ਮਿਸ ਬਿਊਟੀਫੁੱਲ ਆਈਜ਼' ਦਾ ਖਿਤਾਬ ਪ੍ਰਾਪਤ ਕੀਤਾ।
ਮਾਡਲਿੰਗ ਵਿੱਚ ਨਾਮ ਕਮਾਉਣ ਤੋਂ ਬਾਅਦ, ਸ਼ਾਂਤਾ ਪਾਲ ਨੇ ਕਈ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਰੈਪ ਵਾਕ ਵੀ ਕੀਤੇ। ਇਸ ਤੋਂ ਬਾਅਦ, ਉਸਨੇ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਈ।
ਫਿਲਮਾਂ ਵਿੱਚ ਵੀ ਕੰਮ ਕੀਤਾ
ਸ਼ਾਂਤਾ ਪਾਲ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆਈ ਹੈ। ਇਸ ਤੋਂ ਇਲਾਵਾ, ਉਸਨੇ ਬੰਗਾਲੀ ਅਤੇ ਦੱਖਣੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਅਤੇ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਹੈ। ਆਪਣੀ ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ, ਸ਼ਾਂਤਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ।
(For more news apart from Kolkata Police arrests Bangladeshi actress with fake identity card News in Punjabi, stay tuned to Rozana Spokesman)