ਜਦੋਂ ਰਨਵੇ ’ਤੇ ਆਇਆ ਅਵਾਰਾ ਕੁੱਤਾ, ਵਾਪਰਿਆ ਕੁੱਝ ਅਜਿਹਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰ ਏਸ਼ੀਆ ਦੇ ਸੁਰੱਖਿਆ ਪ੍ਰਮੁੱਖ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।

Air asia flight aborted at goa airport as atc spotted dog at runway

ਪਣਜੀ: ਗੋਆ ਦੇ ਡਾਬੋਲਿਮ ਏਅਰਪੋਰਟ 'ਤੇ ਅਵਾਰਾ ਕੁੱਤੇ ਵੱਡਾ ਸਿਰ ਦਰਦ ਬਣਦੇ ਜਾ ਰਹੇ ਹਨ। ਐਤਵਾਰ ਸੇਵੇਰ ਇਕ ਏਅਰ ਏਸ਼ੀਆ ਦੀ ਫਲਾਈਟ ਉਡਾਨ ਭਰਨ ਤੋਂ ਪਹਿਲਾਂ ਹੀ ਰੋਕਣੀ ਪਈ। ਵਜ੍ਹਾ ਸੀ ਰਨਵੇ 'ਤੇ ਕੁੱਤੇ ਦਾ ਆਉਣਾ। ਡਾਬੋਲਿਮ ਏਅਰਪੋਰਟ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾਂ ਦੀ ਵਜ੍ਹਾ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

ਏਅਰ ਏਸ਼ੀਆ ਦੇ ਸੁਰੱਖਿਆ ਪ੍ਰਮੁੱਖ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਐਤਵਾਰ ਸਵੇਰੇ ਏਅਰ ਏਸ਼ੀਆ ਦੀ 15-778 ਫਲਾਈਟ ਗੋਆ ਏਅਰਪੋਰਟ ਤੋਂ ਉਡਾਨ ਭਰਨ ਹੀ ਵਾਲੀ ਸੀ। ਅਚਾਨਕ ਏਅਰ ਟ੍ਰੈਫਿਕ ਕੰਟਰੋਲ ਨੇ ਦੇਖਿਆ ਕਿ ਇਕ ਅਵਾਰਾ ਕੁੱਤਾ ਰਨਵੇ 'ਤੇ ਦਾਖਲ ਹੋ ਗਿਆ ਹੈ। ਮੌਜੂਦ ਅਧਿਕਾਰੀਆਂ ਨੇ ਤੁਰੰਤ ਇਸ ਫਲਾਈਟ ਦਾ ਟੇਕਤ ਆਫ ਰੁਕਵਾ ਦਿੱਤਾ। ਫਿਰ ਛਾਣਬੀਣ ਕਰਨ ਤੋਂ ਬਾਅਦ ਇਹ ਫਲਾਈਟ ਨੂੰ ਉਡਾਇਆ ਗਿਆ।

ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਦੇਸ਼ ਦੇ ਸਾਬਕਾ ਪੀਐਮ ਅਤੇ ਕਾਂਗਰਸ ਨੇਤਾ ਦਿਗੰਬਰ ਕਾਮਤ ਨੇ ਨਾਗਰਿਕ ਹਵਾਬਾਜ਼ੀ ਡਾਇਰੈਕਟਰ ਜਰਨਲ ਤੇ ਸਵਾਲ ਉਠਾਉਂਦੇ ਹੋਏ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਸੀ। ਗੌਰਤਲਬ ਹੈ ਕਿ ਗੋਆ ਏਅਰਪੋਰਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੇਵੀ ਕੋਲ ਹੈ। ਇਸ ਘਟਨਾ ਤੋਂ ਬਾਅਦ ਨੇਵੀ ਨੇ ਕਿਹਾ ਸੀ ਕਿ ਆਈਐਨਐਸ ਹੰਸਾ ਨੇ ਕੁੱਤਿਆਂ ਪੰਛੀਆਂ ਨੂੰ ਰੇਲਵੇ ਤੋਂ ਦੂਰ ਰੱਖਣ ਲਈ ਕਈ ਯਤਨ ਕੀਤੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।