ਹਸਪਤਾਲ ਦੇ ਬਾਹਰ ਬੈਠੀ ਮਾਂ ਦੀ ਗੋਦ 'ਚ ਪੁੱਤ ਨੇ ਤੋੜਿਆ ਦਮ, ਨਹੀਂ ਮਿਲਿਆ ਡਾਕਟਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਇਹ ਇਹ ਹੈ ਆਤਮ ਨਿਰਭਰ ਭਾਰਤ?

PHOTO

 

ਜਬਲਪੁਰ:  ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇਕ ਮਾਂ ਆਪਣੇ 5 ਸਾਲ ਦੇ ਬੀਮਾਰ ਪੁੱਤ ਨੂੰ ਗੋਦ 'ਚ ਲੈ ਕੇ ਹਸਪਤਾਲ ਦੇ ਬਾਹਰ ਬੈਠੀ ਸੀ ਪਰ ਕੋਈ ਵੀ ਡਾਕਟਰ ਨਹੀਂ ਮਿਲਿਆ। ਮਾਂ ਵਾਰ-ਵਾਰ ਪੁੱਤਰ ਨੂੰ ਉੱਠਣ ਲਈ ਕਹਿੰਦੀ ਰਹੀ। ਮਾਂ ਪੁੱਤ ਨੂੰ ਸੀਨੇ ਲਾ ਕੇ ਰੋਂਦੀ ਰਹੀ। ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਔਰਤ ਹਸਪਤਾਲ ਦੇ ਬਾਹਰ ਰੋਂਦੀ ਹੋਈ ਨਜ਼ਰ ਆ ਰਹੀ ਹੈ।

ਘਟਨਾ ਜਬਲਪੁਰ ਜ਼ਿਲ੍ਹੇ ਦੇ ਬਰਗੀ ਪ੍ਰਾਇਮਰੀ ਹੈਲਥ ਸੈਂਟਰ ਦੀ ਹੈ। ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਸਵੇਰੇ 10 ਵਜੇ ਹਸਪਤਾਲ ਲਿਜਾਇਆ ਗਿਆ। ਇੱਥੇ ਕੋਈ ਡਾਕਟਰ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਮੌਤ ਲਈ ਹਸਪਤਾਲ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਾਮਲੇ ਸਬੰਧੀ ਸਿਹਤ ਮੰਤਰੀ ਡਾ. ਪ੍ਰਭੂਰਾਮ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਲੈਕਟਰ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਅਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਰਿਪੋਰਟ ਮੰਗੀ ਹੈ | ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।