West Bengal: TMC ਨੇਤਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, ਜਿਨਸੀ ਸੋਸ਼ਣ ਦੇ ਮੁਲਜ਼ਮ ਨੂੰ ਬਚਾਓਣ ਦੇ ਲੱਗੇ ਇਲਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਨਸੀ ਸੋਸ਼ਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।

West Bengal: Protest outside TMC leader's house, allegations of rescuing accused of sexual harassment

West Bengal: ਪੱਛਮੀ ਬੰਗਾਲ ਦੇ ਮੱਧਮਗ੍ਰਾਮ ਵਿੱਚ ਇੱਕ ਸੱਤ ਸਾਲ ਦੀ ਬੱਚੀ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਬਚਾਉਣ ਲਈ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਸਥਾਨਕ ਟੀਐਮਸੀ ਨੇਤਾ ਦੇ ਘਰ ਉੱਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਮੱਧਗ੍ਰਾਮ ਦੀ ਰੋਹੰਡਾ ਪੰਚਾਇਤ ਦੇ ਰਾਜਬਾੜੀ ਇਲਾਕੇ 'ਚ ਇਹ ਘਟਨਾ ਸਾਹਮਣੇ ਆਉਣ 'ਤੇ ਸਥਾਨਕ ਲੋਕ ਭੜਕ ਗਏ ਅਤੇ ਦੋਸ਼ੀਆਂ ਦੀਆਂ ਦੁਕਾਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

ਟੀਐਮਸੀ ਨੇਤਾ ਦੇ ਘਰ 'ਤੇ ਭੀੜ ਦਾ ਗੁੱਸਾ ਭੜਕ ਉੱਠਿਆ

ਮੱਧਗ੍ਰਾਮ ਥਾਣੇ ਦੀ ਪੁਲੀਸ ਮੌਕੇ ’ਤੇ ਪੁੱਜੀ। ਪਿੰਡ ਵਾਸੀ ਹੰਗਾਮਾ ਕਰ ਰਹੇ ਸਨ ਅਤੇ ਨਾਅਰੇ ਲਗਾ ਰਹੇ ਸਨ - 'ਸਾਨੂੰ ਇਨਸਾਫ ਚਾਹੀਦਾ ਹੈ'। ਸਥਾਨਕ ਲੋਕਾਂ ਨੇ ਪੁਲਿਸ ਦੇ ਸਾਹਮਣੇ ਵੀ ਭੰਨਤੋੜ ਜਾਰੀ ਰੱਖੀ। ਭੀੜ ਨੇ ਉਸ ਇਲਾਕੇ ਦੇ ਪੰਚਾਇਤ ਮੈਂਬਰ ਦੇ ਘਰ ਦੀ ਭੰਨਤੋੜ ਵੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੰਚਾਇਤ ਮੈਂਬਰ ਦੇ ਪਤੀ ਨੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਸਥਾਨਕ ਟੀਐਮਸੀ ਨੇਤਾ ਦੇ ਘਰ ਲੋਕਾਂ ਦਾ ਗੁੱਸਾ ਭੜਕ ਉੱਠਿਆ। ਇਸ ਤੋਂ ਬਾਅਦ ਵਾਧੂ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ 'ਤੇ ਕਾਬੂ ਪਾਇਆ ਗਿਆ।

ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਮੁਲਜ਼ਮ

ਪੁਲੀਸ ਨੇ ਲਾਠੀਚਾਰਜ ਕਰਕੇ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਸਥਿਤੀ ’ਤੇ ਕਾਬੂ ਪਾਇਆ। ਮੁਲਜ਼ਮ ਨੂੰ ਮੱਧਗ੍ਰਾਮ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਮੁਲਜ਼ਮ ਰਊਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਰਿਆਨੇ ਦੀ ਦੁਕਾਨ ਕਰਦਾ ਹੈ। ਸਥਾਨਕ ਪੰਚਾਇਤ ਮੈਂਬਰ ਦੇ ਪਤੀ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।