Shimla ਦੀ ਲੋਅਰ ਖਲਿਨੀ ਵਿਚ ਖਿਸਕੀ ਜ਼ਮੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝੰਜੀਰੀ ਤੋਂ ਬਿਹਾਰ ਪਿੰਡ ਤੱਕ ਸੜਕ ਹੋਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

Landslide in Shimla's Lower Khalini

Shimla Landslide news : ਸ਼ਿਮਲਾ ਦੇ ਲੋਅਰ ਖਲਿਨੀ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਹੈ। ਜ਼ਮੀਨ ਖਿਸਕਣ ਦੀ ਇਹ ਘਟਨਾ ਝੰਜੀਰੀ ਸੜਕ ਤੋਂ ਬਿਹਾਰ ਪਿੰਡ ਦੀ ਸੜਕ ਤੱਕ ਵਾਪਰੀ ਹੈ। ਜ਼ਮੀਨ ਖਿਸਕਣ ਕਾਰਨ ਸਥਾਨਕ ਲੋਕਾਂ ਨੂੰ ਆਉਣ-ਜਾਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚਲਦਿਆਂ ਸ਼ਿਮਲਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ, ਤਾਂ ਜੋ ਵਿਦਿਆਰਥੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਰੋਜ਼ਾਨਾ ਕੰਮ ’ਤੇ ਜਾਣ ਵਾਲੇ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਜ਼ਮੀਨ ਖਿਸਕਣ ਕਾਰਨ ਇਸ ਸੜਕ ਤੋਂ ਵੱਡੇ ਵਾਹਨ ਤਾਂ ਕੀ ਛੋਟੇ ਵਾਹਨ ਵੀ ਨਹੀਂ ਲੰਘ ਸਕਦੇ। ਸਥਾਨਕ ਨਿਵਾਸੀਆਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਆਵਾਜਾਈ ਲਈ ਬਹਾਲ ਕੀਤਾ ਜਾਵੇ।