ਤ੍ਰਿਣਮੂਲ ਸਮਰਥਕਾਂ ਦੀ ਗੁੰਡਾਗਰਦੀ, ਭਾਜਪਾ ਮਹਿਲਾ ਸਮਰਥਕ ਨੂੰ ਬੁਰੀ ਤਰਾਂ ਕੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਨੇਤਾਵਾਂ ਅਤੇ ਕਰਮਚਾਰੀਆਂ ਵਲੋਂ ਭਾਜਪਾ ਦੀ ਇੱਕ ਔਰਤ ਨੂੰ ਕੁਟੱਣ ਦਾ ਮਾਮਲਾ

BJP's female supporters badly hit the goons of Trinamool supporters

ਕੋਲਕਾਤਾ : ਪੱਛਮ ਬੰਗਾਲ ਵਿਚ ਤ੍ਰਿਣਮੂਲ ਨੇਤਾਵਾਂ ਅਤੇ ਕਰਮਚਾਰੀਆਂ ਵਲੋਂ ਭਾਜਪਾ ਦੀ ਇੱਕ ਔਰਤ ਨੂੰ ਕੁਟੱਣ ਦਾ ਮਾਮਲਾ ਸਾਹਮਣੇ ਆਇਆ ਹੈ। ਤ੍ਰਿਣਮੂਲ ਕਰਮਚਾਰੀ ਪਹਿਲਾਂ ਪੁਲਿਸ ਵਾਲਿਆਂ ਦੇ ਸਾਹਮਣੇ ਔਰਤ ਨੂੰ ਕੁਟੱਦੇ ਹਨ ਅਤੇ ਇਸ ਤੋਂ ਬਾਅਦ ਨਿਊਜ਼ ਚੈਨਲ ਦੇ ਰਿਪੋਰਟਰ ਦੇ ਸਾਹਮਣੇ ਵੀ ਮਹਿਲਾ ਨੂੰ ਕੁੱਟਣ ਲਗਦੇ ਹਨ। ਘਟਨਾ ਦਾ ਵੀਡਿਓ ਵਾਇਰਲ ਹੋਇਆ ਹੈ। ਜਿਸਨੂੰ ਪਿਛਲੇ ਬੁੱਧਵਾਰ ਭਾਜਪਾ ਵੱਲੋਂ ਬੁਲਾਏ ਗਏ 12 ਘੰਟੇ ਦੇ ਬੰਦ ਦੌਰਾਨ ਤਿਆਰ ਕੀਤਾ ਗਿਆ ਹੈ।

ਇਸ ਵਿਚ ਦਿਖ ਰਿਹਾ ਹੈ ਕਿ ਕਿਵੇਂ ਤ੍ਰਿਣਮੂਲ ਦੇ ਨੇਤਾ ਅਤੇ ਕਰਮਚਾਰੀ ਔਰਤ ਨਾਲ ਬੇਰਹਮੀ ਨਾਲ ਕੁੱਟਮਾਰ ਕਰ ਰਹੇ ਹਨ। ਹਾਲਾਂਕਿ ਦੋਹਾਂ ਵੀਡਿਓ ਵਿਚ ਕੁੱਟਮਾਰ ਕਰ ਰਹੇ ਤ੍ਰਿਣਮੂਲ ਦੇ ਨੇਤਾ ਅਤੇ ਕਰਮਚਾਰੀ ਅਲਗ-ਅਲਗ ਹਨ ਪਰ ਪੀੜਤ ਮਹਿਲਾ ਉਹੀ ਹੈ। ਭਾਜਪਾ ਦੀ ਸਮਰਥਕ ਨੀਲਿਮਾ ਡੇ ਸਰਕਾਰ ਦੀ ਜਾਣਕਾਰੀ ਅਨੁਸਾਰ ਨੀਲਿਮਾ ਦੀ ਕੁੱਟਮਾਰ ਦਾ ਪਹਿਲਾ ਵੀਡਿਓ ਬੰਦ ਦੇ ਦੌਰਾਨ ਵਾਇਰਲ ਹੋਇਆ ਸੀ,

ਤੇ ਦੂਜੀ ਵਾਰ ਕੁੱਟਮਾਰ ਦਾ ਵੀਡਿਓ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। 26 ਸਤੰਬਰ ਨੂੰ ਭਾਜਪਾ ਵੱਲੋਂ ਬੁਲਾਏ ਗਏ ਬੰਦ ਦੌਰਾਨ ਨੀਲਿਮਾ ਡੇ ਸਰਕਾਰ ਕੋਲਕਾਤਾ ਤੋਂ ਲਗਭਗ 40 ਕਿਲੋਮੀਟਰ ਦੂਰ ਬਾਰਾਸਾਤ ਵਿਚ ਪ੍ਰਦਰਸ਼ਨ ਵਿਚ ਸ਼ਾਮਿਲ ਸੀ। ਅਚਾਨਕ ਸਥਾਨਕ ਪੰਚਾਇਤ ਪ੍ਰਮੁੱਖ ਅਰਸ਼ਦੁਜਮਾਂ ਦੀ ਅਗਵਾਈ ਵਿਚ ਤ੍ਰਿਣਮੂਲ ਕਰਮਚਾਰੀ ਉਥੇ ਪਹੁੰਚੇ ਅਤੇ ਭਾਜਪਾ ਕਰਮਚਾਰੀਆਂ ਨਾਲ ਉਨਾਂ ਦੀ ਲ਼ੜਾਈ ਸ਼ੁਰੂ ਹੋ ਗਈ।