ਸ਼ਿਵਸੈਨਾ ਵਰਕਰਾਂ ਨੇ ਕੀਤੀ ਨਵਜੋਤ ਸਿੱਧੂ ਨਾਲ ਧੱਕਾਮੁੱਕੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਨਹੀਂ ਦੇਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਯਾਤਰਾ ਤੋਂ ਬਾਅਦ ਸਿੱਧੂ ਵਿਵਾਦਾਂ ਵਿਚ ਘਿਰ ਗਏ

shiv sena workers thrashed navjot singh sidhu in vaishno devi

ਨਵੀਂ ਦਿੱਲੀ- ਸ਼ਿਵਸੈਨਾ ਦੇ ਆਗੂਆਂ ਨੇ ਵੈਸ਼ਨੂੰ ਦੇਵੀ ਪਹੁੰਚੇ ਕਾਂਗਰਸ ਨੇਤਾ ਨਵਜੋਤ ਸਿੱਧੂ ਨਾਲ ਕਥਿਤ ਰੂਪ ਨਾਲ ਧੱਕਾਮੁੱਕੀ ਕੀਤੀ। ਸ਼ਿਵਸੈਨਾ ਦੇ ਵਰਕਰਾਂ ਨੇ ਆਰੋਪ ਲਗਾਇਆ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਪਾਕਿਸਤਾਨ ਦੇ ਸਮਰਥਨ ਵਿਚ ਬਿਆਨਬਾਜ਼ੀ ਕੀਤੀ ਸੀ। ਸ਼ਿਵਸੈਨਾ ਨੇ ਸਿੱਧੂ ਦੇ ਖਿਲਾਫ਼ ਜਮ ਕੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਨਹੀਂ ਦੇਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਯਾਤਰਾ ਤੋਂ ਬਾਅਦ ਸਿੱਧੂ ਵਿਵਾਦਾਂ ਵਿਚ ਘਿਰ ਗਏ।

ਮਾਮਲਾ ਉਦੋਂ ਗਰਮਾ ਗਿਆ ਜਦੋਂ ਉਹਨਾਂ ਦੀ ਖਾਲਿਸਤਾਨੀ ਕੱਟੜਪੰਥੀ ਅਤੇ ਹਾਫਿਜ਼ ਸਈਦ ਦੇ ਕਰੀਬੀ ਗੋਪਾਲ ਸਿੰਘ ਚਾਵਲਾ ਦੇ ਨਾਲ ਤਸਵੀਰ ਵਾਇਰਲ ਹੋਈ। ਇਸ ਤੋਂ ਬਾਅਦ ਸਿੱਧੂ ਨੇ ਜੋ ਬਿਆਨਬਾਜ਼ੀ ਕੀਤੀ ਉਸ ਨਾਲ ਦੇਸ਼ ਦੀ ਸਿਆਸਤ ਗਰਮਾ ਗਈ। ਉਸ ਸਮੇਂ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਰਾਹੁਲ ਗਾਂਧੀ ਨੇ ਪਾਕਿਸਤਾਨ ਭੇਜਿਆ ਸੀ। ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਉਙਨਾਂ ਦੇ ਕਪਤਾਨ ਰਾਹੁਲ ਗਾਂਧੀ ਹਨ। ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕਾਫ਼ੀ ਅਣਬਣ ਹੋਈ ਸੀ।

ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਨੇ ਉਹਨਾ ਨੂੰ ਪਾਕਿਸਤਾਨ ਜਾਣ ਤੋਂ ਮਨ੍ਹਾਂ ਕੀਤਾ ਸੀ ਪਰ 20 ਕਾਂਗਰਸੀ ਆਗੂਆਂ ਦੇ ਕਹਿਣ ਤੇ ਉਹ ਪਾਕਿਸਤਾਨ ਗਏ ਸਨ। ਸਿੱਧੂ ਨੇ ਕਿਹਾ ਕਿ ਕੈਪਟਨ ਦੇ ਕਪਤਾਨ ਵੀ ਰਾਹੁਲ ਗਾਂਧੀ ਹੀ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਾਲ ਦੋਸਤੀ ਦੀ ਚਰਚਾ ਅਤੇ ਪਾਕਿਸਤਾਨ ਦੀ ਤਰਫਦਾਰੀ ਵਿਚ ਦਿੱਤੇ ਬਿਆਨ ਦੀ ਇਸਤੇਮਾਲ ਵਿਰੋਧੀ ਦਲਾਂ ਨੇ ਕਾਂਗਰਸ ਦੇ ਖਿਲਾਫ਼ ਲੋਕ ਸਭਾ ਚੋਣਾਂ ਵਿਚ ਕਾਫ਼ੀ ਕੀਤਾ ਸੀ।