ਪਿਤਾ ਵਲੋਂ 4 ਦਿਨਾਂ ਦੀ ਧੀ ਦਾ ਕਤਲ, ਵਿਆਹ ਦੇ 7 ਸਾਲ ਬਾਅਦ ਜਨਮੀ ਸੀ ਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਹੈ

Father booked for killing 4-day-old girl in Yamunanagar

ਯਮੁਨਾਨਗਰ :  ਹਰਿਆਣਾ ਦੇ ਯਮੁਨਾਨਗਰ 'ਚ ਇਕ ਬੇਰਹਿਮ ਬਾਪ ਨੇ ਅਪਣੀ 4 ਦਿਨ ਦੀ ਧੀ ਦਾ ਕਤਲ ਕਰ ਦਿਤਾ। ਉਕਤ ਵਿਅਕਤੀ ਵਲੋਂ ਬੱਚੀ ਨੂੰ ਅਪਣੀ ਦੋਵੇਂ ਲੱਤਾਂ ਨਾਲ ਦਬਾਇਆ ਗਿਆ, ਭਾਰ ਪੈਣ ਕਾਰਨ ਬੱਚੀ ਸਾਹ ਨਹੀਂ ਲੈ ਸਕੀ ਅਤੇ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੈ। ਦੋਸ਼ੀ ਦੀ ਪਤਨੀ ਨੇ ਤੜਕੇ 3 ਵਜੇ ਯਮੁਨਾਨਗਰ ਥਾਣੇ ਪਹੁੰਚ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਹੈ।

ਮ੍ਰਿਤਕ ਬੱਚੀ ਦੀ ਮਾਂ ਨੇ ਪਿਲਸ ਨੂੰ ਦੱਸਿਆ ਕਿ ਉਹ ਯੂ.ਪੀ. ਦੇ ਥਾਣਾ ਭਵਨ ਦੀ ਰਹਿਣ ਵਾਲੀ ਹੈ। ਇਥੇ ਕਿਰਾਏ 'ਤੇ ਰਹਿੰਦੀ ਹੈ। ਉਸ ਦਾ ਵਿਆਹ ਨੀਰਜ ਨਾਲ ਹੋਇਆ ਸੀ। 7 ਸਾਲ ਬਾਅਦ 24 ਸਤੰਬਰ 2020 ਨੂੰ ਉਸ ਕੋਲ ਧੀ ਪੈਦਾ ਹੋਈ। ਉਸ ਨੇ ਦੋਸ਼ ਲਗਾਇਆ ਕਿ 28 ਸਤੰਬਰ ਨੂੰ ਪਤੀ ਘਰ 'ਤੇ ਨਸ਼ਾ ਕਰ ਕੇ ਆਇਆ ਸੀ। ਉਹ ਬੈਡ 'ਤੇ ਬੱਚੀ ਕੋਲ ਲੇਟ ਗਿਆ ਅਤੇ ਬੱਚੀ 'ਤੇ ਲੱਤਾਂ ਰੱਖ ਦਿੱਤੀਆਂ।

ਕੁਝ ਦੇਰ ਬਾਅਦ ਜਦੋਂ ਉਸ ਨੇ ਬੱਚੀ ਨੂੰ ਦੇਖਿਆ ਤਾਂ ਉਦੋਂ ਤਕ ਮਾਸੂਮ ਦੀ ਮੌਤ ਹੋ ਚੁਕੀ ਸੀ। ਪਤਨੀ ਨੇ ਦੱਸਿਆ ਕਿ ਇਸ ਤੋਂ ਬਾਅਦ ਨੀਰਜ ਮੌਕੇ 'ਤੋਂ ਫਰਾਰ ਹੋ ਗਿਆ। ਉਸ ਦਾ ਦੋਸ਼ ਹੈ ਕਿ ਪਤੀ ਨੀਰਜ ਬੇਟਾ ਚਾਹੁੰਦਾ ਸੀ। ਦੂਜੇ ਪਾਸੇ ਦੋਸ਼ੀ ਦੇ ਭਰਾ ਦੀਪਕ ਨੇ ਕਿਹਾ ਕਿ ਉਸ ਦੇ ਭਰਾ ਨੇ ਬੱਚੀ ਦਾ ਕਤਲ ਨਹੀਂ ਕੀਤਾ। ਭਰਾ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਬਾਪ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਸਦਰ ਯਮੁਨਾਨਗਰ ਥਾਣਾ ਇੰਚਾਰਜ ਸੁਭਾਸ਼ ਚੰਦ ਨੇ ਦਸਿਆ ਕਿ ਦੋਸ਼ੀ ਨੀਰਜ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ।