ਮੁੰਬਈ ਕਸਟਮ ਵਿਭਾਗ ਨੇ ਔਰਤ ਨੂੰ 490 ਗ੍ਰਾਮ ਕੋਕੀਨ ਸਮੇਤ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੱਪਲਾਂ ਦੇ ਅੰਦਰ ਲੁਕੋ ਕੇ ਲਿਜਾਈ ਜਾ ਰਹੀ ਸੀ ਕੋਕੀਨ

photo

 

ਮੁੰਬਈ— ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ 'ਤੇ ਇਕ ਵੱਡੀ ਕਾਰਵਾਈ ਕਰਦੇ ਹੋਏ 490 ਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 4.9 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਕੋਕੀਨ ਚੈਪਲਾਂ ਦੇ ਅੰਦਰ ਛੁਪਾ ਕੇ ਲਿਆਂਦੀ ਗਈ ਸੀ। ਇਸ ਮਾਮਲੇ 'ਚ ਔਰਤ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਜਿਸ ਔਰਤ ਕੋਲੋਂ ਕਸਟਮ ਵਿਭਾਗ ਨੇ ਇਹ ਕੋਕੀਨ ਬਰਾਮਦ ਕੀਤੀ ਹੈ। ਉਹ ਇਸ ਨੂੰ ਕੀਨੀਆ ਤੋਂ ਲੈ ਕੇ ਆਈ ਸੀ ਪਰ ਉਹ ਮੁੰਬਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਦੀ ਨਜ਼ਰ ਤੋਂ ਬਚ ਨਹੀਂ ਸਕੀ। ਔਰਤ ਨੇ ਚੱਪਲਾਂ ਦੇ ਹੇਠਾਂ ਕੈਵੀਟੀ ਬਣਾ ਕੇ ਕੋਕੀਨ ਨੂੰ ਛੁਪਾ ਲਿਆ ਸੀ।