PM ਨਰਿੰਦਰ ਮੋਦੀ ਨੇ ਫਿਟਨੈਸ ਟਰੇਨਰ ਅੰਕਿਤ ਬੈਨਪੁਰੀਆ ਨਾਲ ਮਿਲ ਕੇ 'ਸਵੱਛਤਾ ਹੀ ਸੇਵਾ' ਮੁਹਿੰਮ 'ਚ ਲਿਆ ਹਿੱਸਾ
ਪੀਐਮ ਨੇ ਕਿਹਾ ਕਿ, ''ਅੱਜ ਜਦੋਂ ਦੇਸ਼ ਸਵੱਛਤਾ 'ਤੇ ਧਿਆਨ ਦੇ ਰਿਹਾ ਹੈ। ਅੰਕਿਤ ਬੈਨਪੁਰੀਆ ਅਤੇ ਮੈਂ ਵੀ ਅਜਿਹਾ ਹੀ ਕੀਤਾ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਪ੍ਰੋਗਰਾਮ ਤਹਿਤ ਅੰਕਿਤ ਬੈਨਪੁਰੀਆ ਨਾਲ ਮਿਲ ਕੇ ਸਫ਼ਾਈ ਅਭਿਆ ਵਿਚ ਹਿੱਸਾ ਲਿਆ। ਪੀਐਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਪੀਐਮ ਨੇ ਕਿਹਾ ਕਿ, ''ਅੱਜ ਜਦੋਂ ਦੇਸ਼ ਸਵੱਛਤਾ 'ਤੇ ਧਿਆਨ ਦੇ ਰਿਹਾ ਹੈ। ਅੰਕਿਤ ਬੈਨਪੁਰੀਆ ਅਤੇ ਮੈਂ ਵੀ ਅਜਿਹਾ ਹੀ ਕੀਤਾ! ਸਫਾਈ ਤੋਂ ਇਲਾਵਾ ਅਸੀਂ ਇਸ ਵਿਚ ਤੰਦਰੁਸਤੀ ਅਤੇ ਫਿਟਨੈੱਸ ਨੂੰ ਵੀ ਸ਼ਾਮਲ ਕੀਤਾ ਹੈ। ਇਹ ਸਭ ਸਵੱਛ ਅਤੇ ਸਿਹਤਮੰਦ ਭਾਰਤ ਲਈ ਹੈ।''
ਵੀਡੀਓ 'ਚ ਪੀਐੱਮ ਮੋਦੀ ਨੂੰ ਅੰਕਿਤ ਬੈਨਪੁਰੀਆ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਫਿਟਨੈੱਸ ਲਈ ਇੰਨੀ ਮਿਹਨਤ ਕਰਦੇ ਹੋ, ਇਸ 'ਚ ਸਵੱਛਤਾ ਮੁਹਿੰਮ ਕਿਵੇਂ ਮਦਦ ਕਰੇਗੀ? ਇਸ 'ਤੇ ਅੰਕਿਤ ਨੇ ਕਿਹਾ ਕਿ ਵਾਤਾਵਰਨ ਨੂੰ ਸਿਹਤਮੰਦ ਰੱਖਣਾ ਸਾਡਾ ਸਭ ਦਾ ਫਰਜ਼ ਹੈ, ਜੇਕਰ ਇਹ ਸਿਹਤਮੰਦ ਹੈ ਤਾਂ ਹੀ ਅਸੀਂ ਸਿਹਤਮੰਦ ਹਾਂ।
ਪੀਐਮ ਨੇ ਅੱਗੇ ਪੁੱਛਿਆ ਕਿ ਸੋਨੀਪਤ ਦੇ ਲੋਕਾਂ ਦਾ ਸਵੱਛਤਾ ਵਿਚ ਕਿਸ ਤਰ੍ਹਾਂ ਦਾ ਵਿਸ਼ਵਾਸ ਹੈ? ਇਸ ਦੇ ਜਵਾਬ ਵਿਚ ਬੈਨਪੁਰੀਆ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਵੀ ਵੱਧ ਲੋਕ ਸਫ਼ਾਈ 'ਤੇ ਜ਼ੋਰ ਦੇ ਰਹੇ ਹਨ। ਉਹਨਾਂ ਨੇ ਅੱਗੇ ਪੁੱਛਿਆ ਕਿ ਤੁਸੀਂ ਸਰੀਰਕ ਗਤੀਵਿਧੀਆਂ ਲਈ ਕਿੰਨਾ ਸਮਾਂ ਦਿੰਦੇ ਹੋ?
ਇਸ 'ਤੇ ਅੰਕਿਤ ਨੇ ਕਿਹਾ, 'ਮੈਂ ਹਰ ਰੋਜ਼ ਚਾਰ ਤੋਂ ਪੰਜ ਘੰਟੇ ਕਸਰਤ ਕਰਦਾ ਹਾਂ। ਮੈਨੂੰ ਦੇਖ ਕੇ ਲੋਕਾਂ ਦਾ ਹੌਸਲਾ ਵਧ ਜਾਂਦਾ ਹੈ ਕਿ ਤੁਸੀਂ ਇੰਨੇ ਲੰਬੇ ਸਮੇਂ ਤੱਕ ਅਭਿਆਸ ਕਿਵੇਂ ਕਰਦੇ ਹੋ, ਇਹ ਸੁਣ ਕੇ ਚੰਗਾ ਲੱਗਦਾ ਹੈ।'' ਇਸ 'ਤੇ ਪੀਐੱਮ ਮੋਦੀ ਨੇ ਹੱਸਦੇ ਹੋਏ ਕਿਹਾ, 'ਮੈਂ ਜ਼ਿਆਦਾ ਕਸਰਤ ਨਹੀਂ ਕਰਦਾ, ਜਿੰਨੀ ਰੋਜ਼ਾਨਾ ਜ਼ਿੰਦਗੀ ਲਈ ਜ਼ਰੂਰੀ ਹੈ।'
ਪੀਐਮ ਨੇ ਅੱਗੇ ਕਿਹਾ, 'ਮੈਂ ਅਨੁਸ਼ਾਸਨ ਦਾ ਪਾਲਣ ਕਰਦਾ ਹਾਂ। ਹਾਲਾਂਕਿ, ਅੱਜਕਲ ਮੈਂ ਦੋ ਚੀਜ਼ਾਂ ਦਾ ਧਿਆਨ ਨਹੀਂ ਰੱਖ ਪਾ ਰਿਹਾ ਹਾਂ, ਇੱਕ ਖਾਣਾ ਅਤੇ ਦੂਜਾ ਸੌਣਾ। ਮੈਂ ਆਪਣੀ ਨੀਂਦ ਨੂੰ ਓਨਾ ਸਮਾਂ ਨਹੀਂ ਦੇ ਪਾ ਰਿਹਾ ਹਾਂ ਜਿੰਨਾ ਦੇਣਾ ਚਾਹੀਦਾ ਹੈ।'' ਇਸ 'ਤੇ ਅੰਕਿਤ ਨੇ ਕਿਹਾ ਕਿ ਹਾਂ, ਦੇਸ਼ ਨੂੰ ਚੰਗੀ ਨੀਂਦ ਦੇਣ ਲਈ ਤੁਹਾਨੂੰ ਜਾਗਣਾ ਪੈਂਦਾ ਹੈ।