Lunar Temperature: 2020 ਵਿਚ ਲਾਕਡਾਊਨ ਦੌਰਾਨ ਚੰਦਰਮਾ ਦੇ ਤਾਪਮਾਨ ਵਿਚ ਵੇਖੀ ਗਈ ਸੀ ਗਿਰਾਵਟ : ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

Lunar Temperature: ਕੋਵਿਡ-19 ਮਹਾਂਮਾਰੀ ਫੈਲਣ ਨੂੰ ਰੋਕਣ ਲਈ, ਮਾਰਚ 2020 ’ਚ ਚੀਨ ਅਤੇ ਇਟਲੀ ’ਚ ਸੱਭ ਤੋਂ ਪਹਿਲਾਂ ਲਾਕਡਾਊਨ ਲਾਗੂ ਕੀਤੀ ਗਈ ਸੀ।

A drop in lunar temperature was observed during lockdown in 2020: Study

 

 Lunar Temperature: 2020 ’ਚ ਧਰਤੀ ’ਤੇ ਕੋਵਿਡ-19 ਲਾਕਡਾਊਨ ਦਾ ਅਸਰ ਚੰਦਰਮਾ ਤਕ ਪਹੁੰਚ ਸਕਦਾ ਹੈ, ਕਿਉਂਕਿ ਅਪ੍ਰੈਲ-ਮਈ 2020 ਦੌਰਾਨ ਚੰਦਰਮਾ ਦਾ ਤਾਪਮਾਨ ਅਸਧਾਰਨ ਤੌਰ ’ਤੇ ਡਿੱਗਦਾ ਪਾਇਆ ਗਿਆ ਹੈ। ਇਕ ਅਧਿਐਨ ’ਚ ਇਹ ਗੱਲ ਕਹੀ ਗਈ ਹੈ। 

 

ਇਸ ਸਮੇਂ ਦੌਰਾਨ ਧਰਤੀ ਦੇ ਕੁਦਰਤੀ ਉਪਗ੍ਰਹਿ ’ਤੇ ਵੱਧ ਤੋਂ ਵੱਧ ਤਾਪਮਾਨ ਘੱਟ ਗਿਆ, ਜਦਕਿ ਰਾਤਾਂ ਲਗਭਗ 8-10 ਡਿਗਰੀ ਸੈਲਸੀਅਸ ਠੰਢੀਆਂ ਹੋਣ ਦਾ ਪਤਾ ਲੱਗਾ। ਅਹਿਮਦਾਬਾਦ ਸਥਿਤ ਫਿਜ਼ੀਕਲ ਰੀਸਰਚ ਲੈਬਾਰਟਰੀ ਦੇ ਖੋਜਕਰਤਾਵਾਂ ਕੇ. ਦੁਰਗਾ ਪ੍ਰਸਾਦ ਅਤੇ ਜੀ. ਐਮਬੇਲੀ ਨੇ ‘ਮੰਥਲੀ ਨੋਟਿਸੇਜ਼ ਆਫ਼ ਦ ਰਾਇਲ ਐਸਟਰੋਨਾਮਿਕਲ ਸੁਸਾਇਟੀ : ਲੈਟਰਸ’ ਨਾਮਕ ਰਸਾਲੇ ਨੇ ਕਿਹਾ ਕਿ ਧਰਤੀ ’ਤੇ ਜਲਵਾਯੂ ਪਰਿਵਰਤਨ ਦਾ ਅਧਿਐਨ ਕਰਨ ਲਈ ਚੰਦਰਮਾ ਸੰਭਾਵਤ ਤੌਰ ’ਤੇ ਇਕ ‘ਅਧਾਰ’ ਵਜੋਂ ਕੰਮ ਕਰ ਸਕਦਾ ਹੈ। 

 

ਕੋਵਿਡ-19 ਮਹਾਂਮਾਰੀ ਫੈਲਣ ਨੂੰ ਰੋਕਣ ਲਈ, ਮਾਰਚ 2020 ’ਚ ਚੀਨ ਅਤੇ ਇਟਲੀ ’ਚ ਸੱਭ ਤੋਂ ਪਹਿਲਾਂ ਲਾਕਡਾਊਨ ਲਾਗੂ ਕੀਤੀ ਗਈ ਸੀ। ਹੋਰ ਦੇਸ਼ਾਂ ਨੇ ਇਨ੍ਹਾਂ ਉਪਾਵਾਂ ਨੂੰ ਅਪਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਅਤੇ ਅਗਲੇ ਮਹੀਨੇ ਤਕ, ਦੁਨੀਆਂ ਦੀ ਲਗਭਗ ਅੱਧੀ ਆਬਾਦੀ ਨੂੰ ਕਿਸੇ ਨਾ ਕਿਸੇ ਰੂਪ ’ਚ ਤਾਲਾਬੰਦੀ ਦੇ ਅਧੀਨ ਰਹਿਣਾ ਪਿਆ। ਲਾਕਡਾਊਨ ਦਾ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਉਦਯੋਗਿਕ ਪ੍ਰਦੂਸ਼ਣ, ਆਵਾਜਾਈ ਅਤੇ ਜੈਵਿਕ ਬਾਲਣ ਦੀ ਵਰਤੋਂ ’ਤੇ ਡੂੰਘਾ ਅਸਰ ਪਿਆ। ਖੋਜਕਰਤਾਵਾਂ ਨੇ ਕਿਹਾ ਕਿ ਮਨੁੱਖੀ ਗਤੀਵਿਧੀਆਂ ਘਟਣ ਨਾਲ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਅਤੇ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਆਈ ਹੈ ਅਤੇ ਇਸ ਲਈ ਰਾਤ ਨੂੰ ਧਰਤੀ ਦੀ ਸਤਹ ਤੋਂ ਘੱਟ ਗਰਮੀ ਨਿਕਲੀ। 

 

ਇਸ ਗਰਮੀ ਦਾ ਇਕ ਹਿੱਸਾ ਰਾਤ ਦੇ ਸਮੇਂ ਚੰਦਰਮਾ ਦੇ ਧਰਤੀ ਵਾਲੇ ਪਾਸੇ ਪਹੁੰਚਦਾ ਹੈ ਅਤੇ ਚੰਦਰਮਾ ਦੀ ਸਤਹ ਨੂੰ ਗਰਮ ਕਰਦਾ ਹੈ। ਇਸ ਲਈ, ਲਾਕਡਾਊਨ ਨਾਲ ਜੁੜੇ ਪ੍ਰਭਾਵਾਂ ਨੂੰ ਵੇਖਣ ਲਈ, ਖੋਜਕਰਤਾਵਾਂ ਨੇ 2017-2023 ਤੋਂ ਚੰਦਰਮਾ ਦੇ ਧਰਤੀ ਵਾਲੇ ਪਾਸੇ ਛੇ ਥਾਵਾਂ ’ਤੇ ਰਾਤ ਦੇ ਸਮੇਂ ਸਤਹ ਦੇ ਤਾਪਮਾਨ ਦਾ ਵਿਸ਼ਲੇਸ਼ਣ ਕੀਤਾ।