ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਹਿਲਾ ਤੋਂ 26 ਆਈਫੋਨ 16 ਪ੍ਰੋ ਮੈਕਸ ਕੀਤੇ ਬਰਾਮਦ
ਹਾਂਗਕਾਂਗ ਤੋਂ ਦਿੱਲੀ ਆਈ ਸੀ ਮਹਿਲਾ
A major operation by the customs department at the Delhi airport, 26 iPhone 16 Pro Max recovered from the woman
iPhone 16 Pro Max: ਕਸਟਮ ਵਿਭਾਗ ਨੇ ਦਿੱਲੀ ਏਅਰਪੋਰਟ 'ਤੇ ਇੱਕ ਮਹਿਲਾ ਯਾਤਰੀ ਨੂੰ ਫੜਿਆ ਹੈ। ਉਸ ਕੋਲੋਂ 26 ਆਈਫੋਨ 16 ਪ੍ਰੋ ਮੈਕਸ ਬਰਾਮਦ ਹੋਏ ਹਨ। ਕਸਟਮ ਵਿਭਾਗ ਮੁਤਾਬਕ ਮਹਿਲਾ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ। ਇਸ ਦੌਰਾਨ ਦਿੱਲੀ ਏਅਰਪੋਰਟ 'ਤੇ ਚੈਕਿੰਗ ਦੌਰਾਨ ਉਸ ਦੇ ਵੈਨਿਟੀ ਬੈਗ 'ਚੋਂ ਆਈਫੋਨ 16 ਪ੍ਰੋ ਮੈਕਸ ਬਰਾਮਦ ਹੋਇਆ।
ਇਸ ਸਬੰਧੀ ਕਸਟਮ ਵਿਭਾਗ ਨੇ ਦੱਸਿਆ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਇੱਕ ਮਹਿਲਾ ਯਾਤਰੀ ਨੂੰ ਫੜਿਆ ਗਿਆ ਹੈ, ਜੋ ਆਪਣੇ ਵੈਨਿਟੀ ਬੈਗ (ਟਿਸ਼ੂ ਪੇਪਰ ਵਿੱਚ ਲਪੇਟਿਆ ਹੋਇਆ) ਵਿੱਚ ਲੁਕਾ ਕੇ 26 ਆਈਫੋਨ 16 ਪ੍ਰੋ ਮੈਕਸ ਲੈ ਕੇ ਜਾ ਰਹੀ ਸੀ। ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਸਟਮ ਵਿਭਾਗ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।