ਭਾਰਤ ਦੇ 1687 ਵਿਅਕਤੀਆਂ ਕੋਲ ਹੈ ਦੇਸ਼ ਦੀ ਅੱਧੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9.55 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਅੰਬਾਨੀ ਪਰਿਵਾਰ ਸਭ ਤੋਂ ਅਮੀਰ

1687 people in India own half of the country's wealth

ਮੁੰਬਈ : ਹੁਰੁਨ ਇੰਡੀਆ ਦੀ ਭਾਰਤ ਦੇ ਸਭ ਤੋਂ ਅਮੀਰ ਹਸਤੀਆਂ ਦੀ ਲਿਸਟ ’ਚ ਮੁਕੇਸ਼ ਅੰਬਾਨੀ ਪਰਿਵਾਰ ਟੌਪ ’ਤੇ ਹੈ। ਉਨ੍ਹਾਂ ਦੀ ਜਾਇਦਾਦ 9.55 ਲੱਖ ਕਰੋੜ ਰੁਪਏ ਹੈ। ਜਦਕਿ ਗੌਤਮ ਅਡਾਨੀ ਅਤੇ ਉਨ੍ਹਾਂ ਦਾ ਪਰਿਵਾਰ 8.15 ਲੱਖ ਕਰੋੜ ਰੁਪੲ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ ’ਤੇ ਹੈ।

1 ਅਕਤੂਬਰ ਨੂੰ ਐਮ 3 ਐਮ ਹੁਰੁਨ ਰਿਚ ਲਿਸਟ 2025 ਜਾਰੀ ਕੀਤੀ ਹੈ। ਇਸ ਵਾਰ ਲਿਸਟ ’ਚ 1687 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਰੇ ਅਮੀਰਾਂ ਦੀ ਕੁੱਲ ਸੰਪਤੀ 167 ਲੱਖ ਕਰੋੜ ਰੁਪਏ ਹੈ, ਜੋ ਭਾਰਤ ਦੀ ਜੀਡੀਪੀ ਦਾ ਲਗਭਗ ਅੱਧਾ ਹੈ। ਦੇਸ਼ ਤੇ ਅਮੀਰ ਪਰਿਵਾਰਾਂ ’ਚ ਮੁਕੇਸ਼ ਅੰਬਾਨੀ 9,55,410 ਕਰੋੜ,  ਗੌਤਮ ਅਡਾਨੀ 8,14,720 ਕਰੋੜ, ਰੋਸ਼ਨੀ ਨਾਡਰ ਪਰਿਵਾਰ 2,84,120 ਕਰੋੜ, ਸਾਇਰਸ ਪੂਨਾਵਾਲਾ ਪਰਿਵਾਰ 2,46,460 ਕਰੋੜ, ਕੁਮਾਰ ਮੰਗਲਮ ਬਿੜਲਾ ਪਰਿਵਾਰ 2,32,850 ਕਰੋੜ, ਨੀਰਜ ਬਜਾਜ ਪਰਿਵਾਰ 2,32,680, ਦਿਲੀਪ ਸੰਘਵੀ 2,30,560 ਕਰੋੜ, ਅਜੀਮ ਪੇ੍ਰਮਜੀ ਪਰਿਵਾਰ 2, 21,250 ਕਰੋੜ, ਗੋਪੀਚੰਦ ਹਿੰਦੂ ਪਰਿਵਾਰ 1,85,310 ਕਰੋੜ, ਰਾਧਾਕਿਸ਼ਨ ਦਮਾਨੀ ਪਰਿਵਾਰ 1,82,980 ਕਰੋੜ ਰੁਪਏ ਦੀ ਜਾਇਦਾਦ ਨਾਲ 10ਵੇਂ ਨੰਬਰ ’ਤੇ ਹਨ।
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨੀ ਪਹਿਲੀ ਵਾਰ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦੀ ਸੰਪਤੀ 12,490 ਕਰੋੜ ਰੁਪਏ ਆਂਕੀ ਗਈ ਹੈ। ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਫਿਰ ਤੋਂ ਅਰਬਪਤੀ ਬਣ ਗਏ ਹਨ। ਭਾਰਤ ’ਚ ਇਸ ਸਾਲ 13ਨਵੇਂ ਅਰਬਪਤੀ ਜੁੜੇ ਹਨ, ਜਿਸ ਨਾਲ ਅਰਬਪਤੀਆਂ ਦੀ ਗਿਣਤੀ 284 ਹੋ ਗਈ ਹੈ।

ਇਸ ਵਾਰ 1687 ਵਿਅਕਤੀਆਂ ਨੂੰ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਸੰਪੀ 1000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਨ੍ਹਾਂ ’ਚ 284 ਨਵੇਂ ਨਾਮ ਹਨ। ਮੁੰਬਈ ਤੋਂ ਸਭ ਤੋਂ ਜ਼ਿਆਦਾ 451 ਵਿਅਕਤੀ ਇਸ ਸੂਚੀ ’ਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਦਿੱਲੀ 233 ਅਤੇ ਬੇਂਗਲੁਰੂ ਦੇ 116 ਇਸ ਸੂਚੀ ਵਿਚ ਸ਼ਾਮਲ ਹੋਏ ਹਨ।