Reserve Bank ਨੇ ਰੈਪੋ ਦਰ ’ਚ ਨਹੀਂ ਕੀਤਾ ਕੋਈ ਬਦਲਾਅ
ਰੈਪੋ ਰੇਟ ਨੂੰ 5.5 ਪ੍ਰਤੀਸ਼ਤ ’ਤੇ ਰੱਖਿਆ ਗਿਆ ਬਰਕਰਾਰ
Reserve Bank has not made any change in the repo rate.
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਅਗਲੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਨੀਤੀਗਤ ਕਾਰਵਾਈਆਂ ਦੇ ਪ੍ਰਭਾਵ ਦੇ ਆਉਣ ਅਤੇ ਵਧੇਰੇ ਸਪੱਸ਼ਟਤਾ ਦੇ ਸਾਹਮਣੇ ਆਉਣ ਦੀ ਉਡੀਕ ਕਰਨਾ ਸਮਝਦਾਰੀ ਸਮਝਿਆ।
ਇਸ ਅਨੁਸਾਰ ਨੀਤੀਗਤ ਵਿਆਜ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸਦਾ ਮਤਲਬ ਹੈ ਕਿ ਰੈਪੋ ਰੇਟ ਸਮੇਤ ਹੋਰ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰੈਪੋ ਰੇਟ 5.5 ਪ੍ਰਤੀਸ਼ਤ ’ਤੇ ਰਹੇਗਾ। ਇਸ ਤੋਂ ਪਤਾ ਚੱਲਦਾ ਹੈ ਕਿ ਖਪਤਕਾਰਾਂ ਨੂੰ ਸਸਤੇ ਕਰਜ਼ਿਆਂ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।