11 ਸਾਲ ਦਾ 7ਵੀਂ 'ਚ ਪੜ੍ਹਨ ਵਾਲਾ ਵਿਦਿਆਰਥੀ ਦਿੰਦਾ ਹੈ ਐਮਟੈਕ ਦੀ ਕੋਚਿੰਗ
ਇਸ ਲੜਕੇ ਦਾ ਨਾਮ ਮੁਹੰਮਦ ਹਸਨ ਅਲੀ ਹੈ ਤੇ ਉਹ 7ਵੀਂ ਵਿਚ ਪੜ੍ਹਾਈ ਕਰਦਾ ਹੈ। ਇਹ ਬੀਟੇਕ ਅਤੇ ਐਮਟੈਕ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ।
ਹੈਦਰਾਬਾਦ , ( ਭਾਸ਼ਾ ) : ਹੈਦਰਾਬਾਦ ਵਿਚ ਰਹਿਣ ਵਾਲਾ 11 ਸਾਲ ਦਾ ਬੱਚਾ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇ ਰਿਹਾ ਹੈ। ਇਹ ਅਪਣੇ ਤੋਂ ਦੁਗਣੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਬਹੁਤ ਘੱਟ ਉਮਰ ਵਿਚ ਇਹ ਲੜਕਾ ਜੀਨੀਅਸ ਬਣ ਗਿਆ ਹੈ। ਇਸ ਲੜਕੇ ਦਾ ਨਾਮ ਮੁਹੰਮਦ ਹਸਨ ਅਲੀ ਹੈ ਤੇ ਉਹ 7ਵੀਂ ਵਿਚ ਪੜ੍ਹਾਈ ਕਰਦਾ ਹੈ। ਇਹ ਬੀਟੇਕ ਅਤੇ ਐਮਟੈਕ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਪੜ੍ਹਾ ਰਿਹਾ ਹੈ
ਜੋ ਇੰਜੀਨੀਅਰਿੰਗ ਵਿਚ ਗ੍ਰੈਜੇਸ਼ਨ ਅਤੇ ਮਾਸਟਰ ਦੇ ਲਈ ਪੜ੍ਹਾਈ ਕਰ ਰਹੇ ਹਨ। ਮੁਹੰਮਦ ਹਸਨ ਅਲੀ ਪੜ੍ਹਾਉਣ ਦੇ ਲਈ ਕੋਈ ਫੀਸ ਨਹੀਂ ਲੈਂਦੇ ਅਤੇ ਉਹ 2020 ਦੇ ਅੰਤ ਤਕ ਇਕ ਹਜ਼ਾਰ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਉਹ 30 ਸਿਵਲ, ਮੈਕੇਨਿਕਲ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਡਿਜ਼ਾਈਨ ਅਤੇ ਡਰਾਫਟਿੰਗ ਦੀ ਕੋਚਿੰਗ ਦੇ ਰਹੇ ਹਨ। ਅਲੀ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਮੁਫਤ ਕੋਚਿੰਗ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਉਣ ਨਾਲ ਮੇਰੀ ਪੜ੍ਹਾਈ ਤੇ ਕੋਈ ਫ਼ਰਕ ਨਹੀਂ ਪੈਂਦਾ। ਮੈਂ ਸਵੇਰੇ 6 ਵਜੇ ਉਠ ਕੇ ਸਕੂਲ ਜਾਂਦਾ ਹਾਂ ਅੇਤ 3 ਵਜੇ ਘਰ ਆ ਜਾਂਦਾ ਹਾਂ। ਜਿਸ ਤੋਂ ਬਾਅਦ ਮੈਂ ਘਰ ਜਾਂਦਾ ਹਾਂ, ਖੇਲਦਾ ਹਾਂ ਅਤੇ ਸਕੂਲ ਵੱਲੋਂ ਦਿਤਾ ਗਿਆ ਕੰਮ ਕਰਦਾ ਹਾਂ। ਫਿਰ ਸ਼ਾਮ 6 ਵਜੇ ਕੋਚਿੰਗ ਸੈਂਟਰ ਪੜ੍ਹਾਉਣ ਜਾਂਦਾ ਹਾਂ। ਉਸ ਨੇ ਕਿਹਾ ਕਿ ਉਹ ਕੋਚਿੰਗ ਲਈ ਕੋਈ ਫੀਸ ਨਹੀਂ ਲੈਂਦੇ ਕਿਉਂਕਿ ਉਹ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ। ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕਿਵੇਂ ਚੰਗੀ ਤਰਾਂ ਪੜ੍ਹਾਇਆ ਜਾ ਸਕੇ,
ਇਸ ਦੇ ਲਈ ਉਹ ਇੰਟਰਨੈਟ ਦੀ ਭਰਪੂਰ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇੰਟਰਨੈਟ ਮੇਰਾ ਸਿੱਖਣ ਦਾ ਸਾਧਨ ਹੈ। ਹਸਨ ਨੂੰ ਅਜਿਹਾ ਕਰਨ ਦੀ ਪ੍ਰੇਰਣਾ ਇਕ ਵੀਡਿਓ ਤੋਂ ਮਿਲੀ। ਉਹ ਇਸ ਤੋਂ ਇੰਨਾਂ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਨਿਸ਼ਚਾ ਕਰ ਲਿਆ। ਦਰਅਸਲ ਉਨ੍ਹਾਂ ਨੇ ਇਕ ਵੀਡਿਓ ਵਿਚ ਦੇਖਿਆ ਕਿ ਕਿਵੇਂ ਭਾਰਤੀ ਵਿਦਿਆਰਥੀ
ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਵਿਦੇਸ਼ਾਂ ਵਿਚ ਨੌਕਰੀਆਂ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਾਡੇ ਦੇਸ਼ ਦੇ ਇੰਜੀਨੀਅਰਾਂ ਵਿਚ ਕੀ ਕਮੀ ਹੈ ? ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਟੈਕਨੀਕਲ ਅਤੇ ਕਮਨਿਊਕੇਸ਼ਨ ਤਕਨੀਕ ਤੋਂ ਪੂਰੀ ਤਰਾਂ ਜਾਣੂ ਨਹੀਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਡਿਜ਼ਾਈਨਿੰਗ ਸਿੱਖਣਾ ਅਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਨ੍ਹਾਂ ਦੀ ਦਿਲਚਸਪੀ ਇਸ ਵਿਸ਼ੇ ਵਿਚ ਵਿਚ ਜ਼ਿਆਦਾ ਹੈ।