ਬੀਐਸਐਫ ਨੇ ਬਣਾਏ ਦੋ ਨਵੇਂ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਏਕਤਾ ਦਿਵਸ ਤੇ ਸੀਮਾ ਸੁਰੱਖਿਆ ਬਲ ਦੀ ਪੁਰਸ਼ ਮੋਟਰਸਾਈਕਲ ਟੀਮ ਜਾਂਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਨਵੇਂ ਵਿਸ਼ਵ ਰਿਕਾਰਡ ਅਪਣੇ ਨਾਮ ਕੀਤੇ ਹਨ।

Record Holder

ਨਵੀਂ ਦਿੱਲੀ , ( ਪੀਟੀਆਈ ) : ਕੌਮੀ ਏਕਤਾ ਦਿਵਸ ਤੇ ਸੀਮਾ ਸੁਰੱਖਿਆ ਬਲ ਦੀ ਪੁਰਸ਼ ਮੋਟਰਸਾਈਕਲ ਟੀਮ ਜਾਂਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਨਵੇਂ ਵਿਸ਼ਵ ਰਿਕਾਰਡ ਅਪਣੇ ਨਾਮ ਕੀਤੇ ਹਨ। ਇਹ ਦੋਨੋਂ ਵਿਸ਼ਵ ਰਿਕਾਰਡ ਟੀਮ ਦੇ ਕਪਤਾਨ ਇੰਸਪੈਕਟਰ ਅਵਧੇਸ਼ ਕੁਮਾਰ ਸਿੰਘ ਨੇ ਬਣਾਏ। ਇਸ ਦੇ ਨਾਲ ਹੀ ਬੀਐਸਐਫ ਦੀ ਟੀਮ ਨੇ ਪਿਛਲੇ 15 ਦਿਨਾਂ ਵਿਚ 7 ਵਿਸ਼ਵ ਰਿਕਾਰਡ ਅਪਣੇ ਨਾਲ ਕਰਨ ਦਾ ਕਾਰਨਾਮਾ ਕਰ ਵਿਖਾਇਆ ਹੈ। ਕੈਪਟਨ ਅਵਧੇਸ਼ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ

ਅਪਣਾ ਪਹਿਲਾ ਰਿਕਾਰਡ ਅਪਣੀ 350 ਸੀਸੀ ਦੀ ਰਾਇਲ ਇਨਫੀਲਡ ਬੁਲੇਟ ਮੋਟਰ ਸਾਈਕਲ ਤੋਂ ਰਾਈਡਿੰਗ ਆਨ ਫਿਊਲ ਟੈਂਕ ਹੈਂਡ ਫ੍ਰੀ ਡਰਾਈਵਿੰਗ ਕਰਕੇ ਬਣਾਇਆ। ਇਸ ਵਿਚ ਉਨ੍ਹਾਂ ਨੇ 66.1 ਕਿਲੋਮੀਟਰ ਦੀ ਦੂਰੀ ਇਕ ਘੰਟੇ 21 ਮਿੰਟ 25 ਸੈਕੰਡ ਦੇ ਅੰਤਰਾਲ ਵਿਚ ਪੂਰੀ ਕਰ ਕੇ ਇਤਿਹਾਸ ਰਚਿਆ। ਇਸ ਤੋਂ ਇਲਾਵਾ ਦੂਜਾ ਵਿਸ਼ਵ ਰਿਕਾਰਡ ਵੀ ਇੰਸਪੈਕਟਰ ਅਵਧੇਸ਼ ਨੇ ਹੀ ਬਣਾਇਆ। ਇਸ ਵਾਰ ਉਨ੍ਹਾਂ ਨੇ ਬੈਕ ਰਾਈਡਿੰਗ ਸਟੈਡਿੰਗ ਆਨ ਲੈਡਰ ਵਿਚ ਸ਼ਾਨਦਾਰ ਤਰੀਕੇ ਨਾਲ 68.2 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬਣਾਇਆ।

ਇਹ ਦੂਰੀ ਉਨ੍ਹਾਂ ਨੇ 2 ਘੰਟੇ 11 ਮਿੰਟ ਅਤੇ 18 ਸੈਕੰਡ ਦੇ ਘੱਟ ਤੋਂ ਘੱਟ ਸਮੇਂ ਵਿਚ ਪੂਰੀ ਕਰਕੇ ਤੈਅ ਕੀਤੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਫ਼ੌਜ ਦੇ ਨਾਮ ਸੀ (ਇੱਕ ਘੰਟੇ 27 ਮਿੰਟ ਵਿਚ 46.9 ਕਿਲੋਮੀਟਰ ਦੀ ਦੂਰੀ )। ਇਨਾਂ ਦੋ ਨਵੇਂ ਰਿਕਾਰਡਾਂ ਦੇ ਨਾਲ ਬੀਐਸਐਫ ਦੇ ਜਾਂਬਾਜ਼ ਖਿਡਾਰੀਆਂ ਨੇ ਪੰਜ ਦਿਨਾਂ ਵਿਚ 7 ਵਿਸ਼ਵ ਰਿਕਾਰਡ ਅਪਣੇ ਨਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਮੁਖੀ ਰਜਨੀਕਾਤ ਮਿਸ਼ਰ ਨੇ ਇਨਾਂ ਕੀਰਤੀਮਾਨਾਂ ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ

ਇਸ ਦਾ ਸਿਹਰਾ ਟੀਮ ਮੈਬਰਾਂ ਦੀ ਮਿਹਨਤ ਅਤੇ ਲਗਾਤਾਰ ਪ੍ਰੈਕਿਟਸ ਨੂੰ ਦਿਤਾ ਹੈ। ਖਾਸ ਗੱਲ ਇਹ ਹੈ ਕਿ ਇਸ ਟੀਮ ਨੇ ਅਪਣੇ ਰਿਕਾਰਡ ਬਣਾਉਣ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜਨਮਦਿਨ 15 ਅਕਤੂਬਰ ਤੋਂ ਕੀਤੀ ਸੀ ਅਤੇ ਅੰਤ ਦੇ ਲਈ ਦੇਸ਼ ਦੇ ਪਹਿਲਾ ਗ੍ਰਹਿ ਮੰਤਰੀ ਲੌਹ ਪੁਰਸ਼ ਸਰਦਾਰ ਵਲੱਲਭ ਭਾਈ ਪਟੇਲ ਦੇ ਜਨਮਦਿਨ ਨੂੰ ਚੁਣਿਆ। ਇਸ ਮੌਕੇ ਤੇ ਸੀਮਾ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰਨਾਂ ਮੈਂਬਰਾਂ ਸਮੇਤ ਇੰਡੀਆ ਬੁਕ ਆਫ ਰਿਕਾਰਡਜ਼ ਦੇ ਪ੍ਰਤੀਨਿਧੀ ਨੀਰਜਾ ਰਾਏ ਚੌਧਰੀ, ਸ਼ਾਨਤਨੂ ਚੌਹਾਨ ਦੇ ਨਾਲ ਹੋਰ ਪੰਤਵੰਤੀਆਂ ਸ਼ਖਸੀਅਤਾਂ ਵੀ ਮੌਜੂਦ ਸਨ।