ਆਈਆਈਟੀ ਮਦਰਾਸ ਨੇ ਬਣਾਇਆ ਦੇਸ਼ ਦਾ ਪਹਿਲਾ ਮਾਈਕਰੋਪ੍ਰੋਸੈਸਰ 'ਸ਼ਕਤੀ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਅਨ ਸਪੇਸ ਰਿਸਰਚ ਆਗਰੇਨਾਈਜੇਸ਼ਨ, ਚੰਡੀਗੜ ਦੀ ਸੇਮੀ ਕੰਡਕਟਰ ਲੈਬ ਵਿਚ ਮਾਈਕਰੋਚਿਪ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ।

IIT Madras

ਚੇਨਈ, ( ਭਾਸਾ ) : ਭਾਰਤ ਦਾ ਪਹਿਲਾ ਸਵਦੇਸ਼ੀ ਮਾਈਕਰੋਪ੍ਰੋਸੈਸਰ ਜਲਦ ਹੀ ਤੁਹਾਡੇ ਮੋਬਾਈਲ ਫੋਨ, ਨਿਗਰਾਨੀ ਕੈਮਰਾ ਅਤੇ ਸਮਾਰਟ ਮੀਟਰਸ ਨੂੰ ਤਾਕਤ ਦੇਵੇਗਾ। ਇੰਡੀਅਨ ਇੰਸੀਟਿਊਟ ਆਫ ਮਦਰਾਸ ਨੇ ਸ਼ਕਤੀ ਨਾਂ ਦੇ ਇਸ ਮਾਈਕਰੋਪ੍ਰੌਸੈਸਰ ਨੂੰ ਬਣਾਇਆ ਅਤੇ ਡਿਜ਼ਾਈਨ ਕੀਤਾ ਹੈ। ਇੰਡੀਅਨ ਸਪੇਸ ਰਿਸਰਚ ਆਗਰੇਨਾਈਜੇਸ਼ਨ, ਚੰਡੀਗੜ ਦੀ ਸੇਮੀ ਕੰਡਕਟਰ ਲੈਬ ਵਿਚ ਮਾਈਕਰੋਚਿਪ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ।

ਇਸ ਨਾਲ ਆਯਾਤ ਕੀਤੀ ਗਈ ਮਾਈਕਰੋ ਚਿਪ ਤੇ ਨਿਰਭਰਤਾ ਘਟੇਗੀ। ਨਾਲ ਹੀ ਇਨ੍ਹਾਂ ਮਾਈਕਰੋਚਿਪਾਂ ਕਾਰਨ ਹੋਣ ਵਾਲੇ ਸਾਈਬਰ ਅਟੈਕ ਦਾ ਖਤਰਾ ਵੀ ਘੱਟ ਹੋਵੇਗਾ। ਆਈਆਈਟੀਐਮ ਦੀ ਰਾਈਜ਼ ਲੈਬ ਦੇ ਲੀਡ ਰਿਸਰਚਰ ਪ੍ਰੌਫੈਸਰ ਕਾਮਕੋਟੀ ਵੀਜੀਨਾਥਨ ਦਾ ਕਹਿਣਾ ਹੈ ਕਿ ਮੌਜੂਦਾ ਡਿਜ਼ੀਟਲ ਇੰਡੀਆ ਵਿਚ ਬਹੁਤ ਸਾਰੀਆਂ ਐਪਸ ਨੂੰ ਕਮਟਮਾਈਜ਼ਡ ਪ੍ਰੋਸੈਸਰ ਕੋਰ ਦੀ ਲੋੜ ਰਹਿੰਦੀ ਹੈ। ਸਾਡੇ ਨਵੇਂ ਡਿਜ਼ਾਈਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਆਸਾਨ ਹੋ ਜਾਣਗੀਆਂ।

ਸਾਰੀਆਂ ਕੰਪਊਟਿੰਗ ਅਤੇ ਇਲੈਕਟਰਾਨਿਕ ਉਪਕਰਣਾਂ ਦਾ ਦਿਮਾਗ ਅਜਿਹੇ ਮਾਈਕਰੋਪ੍ਰੋਸੈਸਰਾਂ ਨਾਲ ਜੁੜਿਆ ਹੋਇਆ ਹੈ ਜੋ ਕਿ ਉੱਚ ਗਤੀ ਪ੍ਰਣਾਲੀਆਂ ਅਤੇ ਸੁਪਰ ਕੰਪਊਟਰਾਂ ਨੂੰ ਚਲਾਉਣ ਵਿਚ ਵਰਤੇ ਜਾਂਦੇ ਹਨ। ਜੁਲਾਈ ਵਿਚ ਆਈਆਈਟੀ ਮਦਰਾਸ ਦੇ ਸ਼ੁਰੂਆਤੀ ਬੈਚ ਨੇ 300 ਚਿਪਾਂ ਡਿਜ਼ਾਈਨ ਕੀਤੀਆਂ ਸਨ। ਜਿੰਨ੍ਹਾਂ ਨੂੰ ਅਮਰੀਕਾ ਦੇ ਆਰੇਗਨ ਵਿਚ ਇੰਟਲ ਦੀ ਫਸੀਲਿਟੀ ਨਾਲ ਜੋੜਿਆ ਗਿਆ ਸੀ।

ਹੁਣ ਦੇਸ਼ ਵਿਚ ਹੀ ਤਿਆਰ ਕੀਤਾ ਗਿਆ ਮਾਈਕਰੋਪ੍ਰੋਸੈਸਰ ਪੂਰੀ ਤਰਾਂ ਸਵਦੇਸ਼ੀ ਹੈ। ਹਾਲਾਂਕ ਪ੍ਰੌਫੈਸਰ ਨੇ ਕਿਹਾ ਹੈ ਕਿ ਇਸਦੀ ਤਕਨੀਕ ਪੂਰੀ ਤਰਾਂ ਵੱਖ ਹੈ। ਭਾਰਤ ਵਿਚ ਬਣਿਆ ਮਾਈਕਰੋਪ੍ਰੋਸੈਸਰ 180 ਐਨਐਮ ਦਾ ਹੈ ਜਦਕਿ ਅਮਰੀਕਾ ਵਿਚ ਬਣਿਆ ਪ੍ਰੌਸੈਸਰ 20 ਐਨਐਮ ਦਾ ਹੈ। ਇਸ ਨੇ ਭਾਰਤ ਵਿਚ ਪਹਿਲਾਂ ਹੀ ਤਹਿਲਕਾ ਮਚਾ ਦਿਤਾ ਹੈ।

ਆਈਆਈਟੀ ਮਦਰਾਸ ਇਸ ਨੂੰ ਲੈ ਕੇ 13 ਕੰਪਨੀਆਂ ਦੇ ਸੰਪਰਕ ਵਿਚ ਹੈ। ਹੁਣ ਟੀਮ ਪਰਾਸ਼ਕਤੀ ਨਾਲ ਤਿਆਰ ਹੈ। ਜੋ ਕਿ ਸੁਪਰ ਕੰਪਊਟਰ ਵਿਚ ਵਰਤੇ ਜਾਣ ਵਾਲੇ ਅਡਵਾਂਸਡ ਮਾਈਕਰੋਪ੍ਰੋਸੈਸਰਸ ਹਨ। ਇਹ ਸੁਪਰ ਸਕੇਲ ਪ੍ਰੋਸੈਸਰ ਦਸੰਬਰ 2018 ਤੱਕ ਤਿਆਰ ਹੋ ਜਾਵੇਗਾ।