ਇਹ ਦੋ ਬੱਚੇ ਨੇ ਬੇਰੁਜ਼ਗਾਰ ਪਰ ਫਿਰ ਵੀ ਕਰ ਰਹੇ ਨੇ ਐਨੀ ਮਸਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਨੂੰ ਟਵਿੱਟਰ ਯੂਜ਼ਰ @colomental ਦੁਆਰਾ 28 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਉਹ ਇਸਦੇ ਕੈਪਸ਼ਨ ਵਿਚ ਲਿਖਦੇ ਹਨ, ਵੇਹਲੇ ਅਤੇ ਬੇਰੁਜ਼ਗਾਰ ਆਪਣੀ ਸਭ ਤੋ...

Cute Little Child Viral Vedio

ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਹੁਣ ਦੋ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੁਨੀਆਂ 'ਚ ਜਿਸ ਵੀ ਵਿਅਕਤੀ ਕੋਲ ਕੰਮਕਾਰ ਹੈ, ਉਹ ਵੀ ਪ੍ਰੇਸ਼ਾਨ ਹੈ ਤੇ ਜਿਹੜਾ ਬੇਰੁਜ਼ਗਾਰ ਹੈ, ਉਸ ਨੂੰ ਨੌਕਰੀ ਪ੍ਰਾਪਤ ਕਰਨ ਲਈ ਤਣਾਅ ਹੈ। ਅਜਿਹੀ ਸਥਿਤੀ 'ਚ ਅਸੀਂ ਆਪਣਾ ਬਹੁਤ ਸਾਰਾ ਸਮਾਂ ਮੁਸੀਬਤ 'ਚ ਲੰਘਾਉਂਦੇ ਹਾਂ। ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਅਸੀਂ ਮੁਸਕਰਾਉਂਦੇ ਹਾਂ।

ਜੇਕਰ ਤੁਸੀਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਲਈ ਤਣਾਅ 'ਚ ਚਲੇ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਦੋ ਛੋਟੇ ਬੇਰੁਜ਼ਗਾਰ ਬੱਚਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੋਲ ਨਾ ਤਾਂ ਵੱਡਾ ਅਹੁਦਾ ਹੈ ਤੇ ਨਾ ਹੀ ਬਹੁਤ ਸਾਰਾ ਪੈਸਾ। ਫਿਰ ਵੀ ਉਹ ਦੋਵੇਂ ਜ਼ਿੰਦਗੀ ਵਿਚ ਬਹੁਤ ਖੁਸ਼ ਹਨ। ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦੋ ਬੱਚੇ ਜ਼ਿੰਦਗੀ ਦਾ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਹੁਣ ਤਕ ਲੱਖਾਂ ਵਾਰ ਵੇਖਿਆ ਜਾ ਚੁੱਕਾ ਹੈ।

ਵੀਡੀਓ ਨੂੰ ਟਵਿੱਟਰ ਯੂਜ਼ਰ @colomental ਦੁਆਰਾ 28 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਉਹ ਇਸਦੇ ਕੈਪਸ਼ਨ ਵਿਚ ਲਿਖਦੇ ਹਨ, ਵੇਹਲੇ ਅਤੇ ਬੇਰੁਜ਼ਗਾਰ ਆਪਣੀ ਸਭ ਤੋਂ ਖੂਬਸੂਰਤ ਜ਼ਿੰਦਗੀ ਜੀ ਰਹੇ ਹਨ। ਵੀਡੀਓ ਕੁਝ ਘੰਟਿਆਂ 'ਚ ਇੰਨੀ ਵਾਇਰਲ ਹੋ ਗਈ ਕਿ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਇਹ  ਦੋਨੋਂ ਬੱਚੇ ਹੱਸਦੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਹਨ।