ਜੀ.ਐਸ.ਟੀ. ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਦੇ ਪਾਰ, ਪਿਛਲੇ ਸਾਲ ਨਾਲੋਂ 10 ਫ਼ੀ ਸਦੀ ਵੱਧ
ਜੀ.ਐਸ.ਟੀ. ਸੰਗ੍ਰਹਿ ਪਹਿਲੀ ਵਾਰ 1 ਲੱਖ ਕਰੋੜ ਦੇ ਪਾਰ, ਪਿਛਲੇ ਸਾਲ ਨਾਲੋਂ 10 ਫ਼ੀ ਸਦੀ ਵੱਧ
ਨਵੀਂ ਦਿੱਲੀ, 1 ਨਵੰਬਰ : ਅਕਤੂਬਰ ਮਹੀਨੇ ਵਿਚ ਜੀ.ਐਸ.ਟੀ. ਕੁਲੈਕਸ਼ਨ 105155 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਇਕੱਠੇ ਹੋਏ ਮਾਲੀਏ ਨਾਲੋਂ 10 ਫ਼ੀ ਸਦੀ ਵੱਧ ਹੈ। ਵਿੱਤ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਕੀਤੇ ਜੀ.ਐਸ.ਟੀ. ਸੰਗ੍ਰਹਿ ਦੇ ਅੰਕੜਿਆਂ ਅਨੁਸਾਰ ਅਕਤੂਬਰ 2020 ਵਿਚ ਜੀ.ਐਸ.ਟੀ. ਮਾਲੀਆ ਇਕੱਤਰ ਕਰਨ ਵਿਚ 105155 ਕਰੋੜ ਰੁਪਏ ਰਿਹਾ ਜਿਸ ਵਿਚ ਸੀ। ਵਿੱਤ ਮੰਤਰਾਲੇ ਅਨੁਸਾਰ 31 ਅਕਤੂਬਰ ਤਕ 80 ਲੱਖ ਟੈਕਸਦਾਤਾਵਾਂ ਨੇ ਜੀ.ਐਸ.ਟੀ.ਆਰ. 3 ਬੀ ਰਿਟਰਨ ਦਾਖ਼ਲ ਕੀਤੀਆਂ ਹਨ।
image
ਜੀ.ਐਸ.ਟੀ. 19193 ਕਰੋੜ ਰੁਪਏ, ਐਸ.ਜੀ.ਐਸ.ਟੀ. 25411 ਕਰੋੜ ਰੁਪਏ, ਆਈ.ਜੀ.ਐਸ.ਟੀ. 52540 ਕਰੋੜ ਰੁਪਏ ਅਤੇ ਮੁਆਵਜ਼ਾ ਸੈੱਸ 8011 ਕਰੋੜ ਰੁਪਏ ਸ਼ਾਮਲ ਹੈ। ਆਈ.ਜੀ.ਐਸ.ਟੀ. ਵਿਚ 23375 ਕਰੋੜ ਰੁਪਏ ਦਾ ਟੈਕਸ ਅਤੇ ਮੁਆਵਜ਼ਾ ਸੈੱਸ 'ਚ 932 ਕਰੋੜ ਰੁਪਏ ਦਰਾਮਦ ਕੀਤੇ ਮਾਲ 'ਤੇ ਇਕੱਠੇ ਕੀਤੇ ਗਏ ਹਨ। ਆਈ.ਜੀ.ਐਸ.ਟੀ. ਮਾਲੀਏ ਵਿਚੋਂ ਸਰਕਾਰ ਨੇ 25091 ਕਰੋੜ ਰੁਪਏ ਸੀ.ਜੀ.ਐਸ.ਟੀ. ਨੂੰ ਅਤੇ 19427 ਕਰੋੜ ਰੁਪਏ ਐਸ.ਜੀ.ਐਸ.ਟੀ. ਨੂੰ ਤਬਦੀਲ ਕੀਤੇ ਹਨ। ਨਿਯਮਤ ਤਬਾਦਲੇ ਤੋਂ ਬਾਅਦ ਕੇਂਦਰ ਸਰਕਾਰ ਨੂੰ 44285 ਕਰੋੜ ਰੁਪਏ ਅਤੇ ਸੂਬਿਆਂ ਨੂੰ ਅਕਤੂਬਰ ਵਿਚ 44839 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਕੋਵਿਡ 19 ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਕਾਰਨ ਜੀ.ਐਸ.ਟੀ ਸੰਗ੍ਰਹਿ ਦਾ ਅੰਕੜਾ ਲਗਾਤਾਰ ਕਈ ਮਹੀਨਿਆਂ ਤਕ ਇਕ ਲੱਖ ਕਰੋੜ ਰੁਪਏ ਦੇ ਪੱਧਰ ਤੋਂ ਹੇਠਾਂ ਰਿਹਾ ਸੀ।
ਟੈਕਸ ਸੰਗ੍ਰਹਿ 'ਚ ਤੇਜੀ ਦੇ ਸੰਕੇਤ, ਅਰਥਵਿਵਸਥਾ ਸੁਧਾਰ ਦੀ ਰਾਹ 'ਤੇ : ਵਿੱਤ ਸਕੱਤਰ
image
ਨਵੀਂ ਦਿੱਲੀ, 1 ਨਵੰਬਰ : ਅਰਥਵਿਵਸਥਾ 'ਚ ਤੇਜੀ ਜਾਰੀ ਰਹਿਣ ਦੇ ਸੰਕੇਤਾਂ ਵਿਚਾਲੇ ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਕਿਹਾ ਕਿ ਸਰਕਾਰ ਦੇ ਟੈਕਸ ਸੰਗ੍ਰਹਿ 'ਚ ਤੇਜੀ ਆਈ ਹੈ ਅਤੇ ਸਰਕਾਰ ਵਲੋਂ ਕੋਵਿਡ 19 ਦੇ ਮੱਦੇਨਜ਼ਰ ਦਿਤੇ ਗਏ ਟੀਚਿਆਂ ਦੇ ਚੱਲਦੇ ਆਰਥਕ ਸੰਕੇਤਕਾਂ 'ਚ ਸੁਧਾਰ ਜਾਰੀ ਹੈ। ਪਾਂਡੇ ਨੇ ਦਸਿਆ ਕਿ ਵਸਤੁਆਂ ਦੇ ਟ੍ਰਾਂਸਪੋਰਟ ਲਈ ਜ਼ਰੂਰੀ ਈ-ਵੇ ਬਿਲ ਨੂੰ ਕੱਢਣ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਦੇ ਪੱਧਰ 'ਤੇ ਆ ਗਈ ਹੈ ਅਤੇ ਹੋਰ ਆਨਲਾਈਨ ਭੁਗਤਾਨ ਤੇਜੀ ਨਾਲ ਵਧੇ ਹਨ। ਵਸਤੁਆਂ ਦੀ ਖਪਤ ਜਾਂ ਸੇਵਾ ਦਿਤੇ ਜਾਣ 'ਤੇ ਲਏ ਜਾਣ ਵਾਲੇ ਵਸਤੁ ਅਤੇ ਸੇਵਾ ਕਰ (ਜੀਐਸਟੀ) ਦੇ ਸੰਗ੍ਰਹਿ 'ਚ ਲਗਾਤਾਰ ਦੂਜੇ ਮਹੀਨੇ ਤੇਜੀ ਆਈ ਹੈ। ਪਾਂਡੇ ਨੇ ਕਿਹਾ ''ਟੈਕਸ ਕੁਲੈਕਸ਼ਨ ਦੇ ਰੁਝਾਨਾਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇਸ 'ਚ ਗਿਰਾਵਟ ਆਈ ਹੈ, ਪਰ ਇਹ ਨੇ ਸਿਰਫ਼ ਸੁਧਾਰ ਦੇ ਰਾਹ 'ਤੇ ਹੈ, ਬਲਕਿ ਇਸ ਵਿਚ ਤੇਜੀ ਵੀ ਆ ਰਹੀ ਹੈ। ਜੀ.ਐਸ.ਟੀ ਸੰਗ੍ਰਹਿ ਸਤੰਬਰ ਦੇ ਮਹੀਨੇ 'ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਚਾਰ ਫ਼ੀ ਸਦੀ ਵੱਧ ਸੀ।'' ਉਨ੍ਹਾਂ ਕਿਹਾ, ''ਅਕਤੂਬਰ ਦੇ ਮਹੀਨੇ 'ਚ ਇਸ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10 ਫ਼ੀ ਸਦੀ ਦੀ ਤੇਜੀ ਆਈ, ਅਤੇ ਸੰਗ੍ਰਹਿ 1.05 ਲੱਖ ਰੁਪਏ ਤੋਂ ਵੱਧ ਰਿਹਾ।''
(ਪੀਟੀਆਈ)