ਇਸ ਵਿਅਕਤੀ ਨੇ ਬਣਾਇਆ 40 ਘੰਟੇ ਜਗਣ ਵਾਲਾ ਮਿੱਟੀ ਦਾ ਦੀਵਾ, ਮਿਲਿਆ ਨੈਸ਼ਨਲ ਅਵਾਰਡ
ਕੀਮਤ 200 ਤੋਂ 250 ਰੁਪਏ ਰੱਖੀ ਗਈ
ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਵਿੱਚ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਛੱਤੀਸਗੜ੍ਹ ਦੇ ਕੌਂਡਾਗਾਓਂ ਦੇ ਵਸਨੀਕ ਅਸ਼ੋਕ ਚੱਕਰਧਾਰੀ ਨੇ ਮਿੱਟੀ ਦਾ ਦੀਵਾ ਬਣਾਇਆ ਹੈ ਜੋ 24 ਤੋਂ 40 ਘੰਟਿਆਂ ਲਈ ਲਗਾਤਾਰ ਜਗਦਾ ਰਵੇਗਾ।
ਦਰਅਸਲ, ਆਰਕੀਟੈਕਟ ਅਸ਼ੋਕ ਚੱਕਰਧਾਰੀ ਨੇ ਇਹ ਦੀਵਾ ਬਣਾਇਆ ਹੈ। ਅਸ਼ੋਕ ਦਾ ਕਹਿਣਾ ਹੈ ਕਿ ਉਸਨੇ 35 ਸਾਲ ਪਹਿਲਾਂ ਅਜਿਹਾ ਦੀਵਾ ਵੇਖਿਆ ਸੀ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਇਹ ਦੀਵਾ ਬਣਾਇਆ ਹੈ।
ਦਿਲਚਸਪ ਗੱਲ ਇਹ ਹੈ ਕਿ ਅਸ਼ੋਕ ਚੱਕਰਧਾਰੀ ਨੇ ਦੱਸਿਆ ਕਿ ਇਸ ਸਾਲ ਨਵਰਾਤਰੀ ਦੇ ਦੌਰਾਨ ਕਿਸੇ ਨੇ ਫੋਨ ਕੀਤਾ ਅਤੇ ਕਿਹਾ ਕਿ ਜੋ ਦੀਵਾ ਤੁਸੀਂ ਬਣਾਇਆ ਹੈ, ਸਾਨੂੰ ਉਹ ਦੀਵਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਮੇਰੇ ਦੀਵੇ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਕਾਰਨ ਲੋਕ ਮੈਨੂੰ ਫੋਨ ਕਰ ਰਹੇ ਹਨ। ਅਸੀਂ ਹਰ ਰੋਜ਼ 50-60 ਅਜਿਹੇ ਵਿਸ਼ੇਸ਼ ਦੀਵੇ ਬਣਾ ਰਹੇ ਹਾਂ।
ਅਸੀਂ ਇਸਦੀ ਕੀਮਤ 200 ਤੋਂ 250 ਰੁਪਏ ਰੱਖੀ ਹੈ। ਇਸ ਅਹਾਰ ਲਈ ਅਸ਼ੋਕ ਚੱਕਰਧਾਰੀ ਨੂੰ ਨੈਸ਼ਨਲ ਮੈਰਿਟ ਐਵਾਰਡ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ ਹੈ।