Terror Alert : ਦੀਵਾਲੀ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ ਦੀ ਦਹਿਸ਼ਤ
UP ਦੇ 46 ਸਟੇਸ਼ਨਾਂ ਨੂੰ ਉਡਾਉਣ ਦੀ ਦਿਤੀ ਧਮਕੀ
Railway Station
 		 		ਲਖਨਊ : ਦੀਵਾਲੀ ਤੋਂ ਪਹਿਲਾਂ ਵੱਡੇ ਅਤਿਵਾਦੀ ਹਮਲੇ ਦਾ ਅਲਰਟ ਆਇਆ ਹੈ। ਦੱਸ ਦੇਈਏ ਕਿ ਲਸ਼ਕਰ-ਏ-ਤੋਇਬਾ ਨੇ ਉੱਤਰ ਪ੍ਰਦੇਸ਼ ਦੇ 9 ਸਟੇਸ਼ਨਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿਤੀ ਹੈ।
ਦਰਅਸਲ,ਹਾਪੁੜ ਰੇਲਵੇ ਸਟੇਸ਼ਨ ਮਾਸਟਰ ਨੂੰ ਡਾਕ ਰਾਹੀਂ ਪੱਤਰ ਭੇਜਿਆ ਗਿਆ ਹੈ। ਜਿਸ ਵਿਚ 26 ਨਵੰਬਰ ਅਤੇ 6 ਦਸੰਬਰ ਨੂੰ ਸੂਬੇ ਦੇ ਕਈ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ ਹੈ। ਇਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿਤੀ ਗਈ ਹੈ।
ਦੱਸ ਦੇਈਏ ਕਿ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਲਖਨਊ, ਵਾਰਾਣਸੀ, ਅਯੁੱਧਿਆ, ਕਾਨਪੁਰ ਸਮੇਤ ਸੂਬੇ ਭਰ ਦੇ 46 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਹੈ। ਸ਼ਨੀਵਾਰ ਦੇਰ ਰਾਤ ਮਿਲੀ ਖੁਫੀਆ ਅਲਰਟ ਕਾਰਨ ਹਰ ਪਾਸੇ ਹਲਚਲ ਮਚ ਗਈ। ਇਸ ਦੇ ਨਾਲ ਹੀ ਕਾਨਪੁਰ ਸੈਂਟਰਲ ਸਟੇਸ਼ਨ 'ਤੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ।