ਮੋਰਬੀ ਘਟਨਾ ਦੇ ਸੋਗ ਵਿਚਕਾਰ PM ਦਾ ਮੋਰਬੀ ਦੌਰਾ, ਹਸਪਤਾਲ ਚਮਕਾਏ, ਕੱਲ੍ਹ ਇੱਥੇ ਹੀ ਆਈਆਂ ਸਨ 100 ਲਾਸ਼ਾਂ  

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਬੁੱਧਵਾਰ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।

PM's visit to Morbi amid mourning of Morbi incident, hospital lit up

 

ਗੁਜਰਾਤ - 30 ਅਕਤੂਬਰ ਦੀ ਸ਼ਾਮ ਨੂੰ ਮੋਰਬੀ ਵਿਚ ਹੋਏ ਪੁਲ ਹਾਦਸੇ ਵਿਚ ਹੁਣ ਤੱਕ ਸਿਰਫ਼ 134 ਲਾਸ਼ਾਂ ਹੀ ਬਰਾਮਦ ਹੋਈਆਂ ਹਨ। ਮੌਤਾਂ ਦਾ ਸਰਕਾਰੀ ਅੰਕੜਾ ਵੀ ਇਹੀ ਹੈ। ਹਾਦਸੇ ਦੇ ਤੀਜੇ ਦਿਨ ਮੰਗਲਵਾਰ ਨੂੰ ਇੱਕ ਵਾਰ ਫਿਰ ਜਲ ਸੈਨਾ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਲਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਵਿਚ ਬੁੱਧਵਾਰ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੋਰਬੀ ਵਿਚ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਦੇ ਮੋਰਬੀ ਦੌਰੇ ਤੋਂ ਪਹਿਲਾਂ ਰਾਤੋ ਰਾਤ ਸਿਵਲ ਹਸਪਤਾਲ ਨੂੰ ਪੇਂਟ ਅਤੇ ਮੁਰੰਮਤ ਕਰ ਦਿੱਤੀ ਗਈ ਹੈ। ਮਰੀਜ਼ਾਂ ਦੇ ਵਾਰਡਾਂ ਵਿਚ ਨਵੇਂ ਬੈੱਡ ਅਤੇ ਵਾਟਰ ਕੂਲਰ ਵੀ ਲਗਾਏ ਗਏ ਹਨ। ਕੱਲ੍ਹ 100 ਲਾਸ਼ਾਂ ਇਸੇ ਹਸਪਤਾਲ ਵਿਚ ਲਿਆਂਦੀਆਂ ਗਈਆਂ ਸਨ। 

ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹਸਪਤਾਲਾਂ ਦੀ ਮੁਰੰਮਤ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਚੁਟਕੀ ਲਈ ਹੈ ਤੇ ਕਿਹਾ ਹੈ ਕਿ- ਭਾਜਪਾ ਈਵੈਂਟ ਮੈਨੇਜਮੈਂਟ 'ਚ ਲੱਗੀ ਹੋਈ ਹੈ ਤਾਂ ਜੋ ਪ੍ਰਧਾਨ ਮੰਤਰੀ ਦਾ ਫੋਟੋਸ਼ੂਟ ਕਰਵਾਇਆ ਜਾ ਸਕੇ।