Reserve Bank Of India: 2000 ਰੁਪਏ ਦੇ 97 ਫੀ ਸਦੀ ਨੋਟ ਵਾਪਸ ਆਏ

ਏਜੰਸੀ

ਖ਼ਬਰਾਂ, ਰਾਸ਼ਟਰੀ

10 ਹਜ਼ਾਰ ਕਰੋੜ ਰੁਪਏ ਦੇ ਨੋਟ ਅਜੇ ਵੀ ਲੋਕਾਂ ਦੇ ਹੱਥਾਂ ’ਚ

File Photo
  • ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਆਰ.ਬੀ.ਆਈ. ਦਫਤਰਾਂ ਬਾਹਰ ਲਗੀਆਂ ਲੰਮੀਆਂ ਕਤਾਰਾਂ

Reserve Bank of India Mumbai: 1 ਨਵੰਬਰ: 2,000 ਰੁਪਏ ਦੇ ਨੋਟਾਂ ’ਚੋਂ 97 ਫੀ ਸਦੀ ਤੋਂ ਜ਼ਿਆਦਾ ਜੋ ਕਿ ਚੱਲਣ ਤੋਂ ਹਟਾਏ ਗਏ ਸਨ, ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆ ਗਏ ਹਨ ਅਤੇ ਹੁਣ ਲੋਕਾਂ ਕੋਲ ਸਿਰਫ 10,000 ਕਰੋੜ ਰੁਪਏ ਦੇ ਨੋਟ ਹੀ ਬਚੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

ਇਸ ਸਾਲ 19 ਮਈ ਨੂੰ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਚੱਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਲੋਕਾਂ ਨੂੰ ਇਨ੍ਹਾਂ ਨੋਟਾਂ ਨੂੰ ਬੈਂਕਾਂ ’ਚ ਜਮ੍ਹਾਂ ਕਰਾਉਣ ਅਤੇ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲਣ ਦੀ ਸਹੂਲਤ ਦਿਤੀ ਗਈ ਸੀ। ਰਿਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ, ‘‘ਚੱਲਣ ’ਚ 2,000 ਰੁਪਏ ਦੇ ਨੋਟਾਂ ਦੀ ਕੁਲ ਕੀਮਤ 19 ਮਈ, 2023 ਨੂੰ ਕਾਰੋਬਾਰ ਦੀ ਸਮਾਪਤੀ ’ਤੇ 3.56 ਲੱਖ ਕਰੋੜ ਰੁਪਏ ਸੀ। ਹੁਣ ਇਹ 31 ਅਕਤੂਬਰ 2023 ਨੂੰ ਘਟ ਕੇ 10,000 ਕਰੋੜ ਰੁਪਏ ’ਤੇ ਆ ਗਿਆ ਹੈ।’’

ਆਰ.ਬੀ.ਆਈ. ਅਨੁਸਾਰ, ਇਸ ਤਰ੍ਹਾਂ, 19 ਮਈ, 2023 ਤਕ ਚੱਲਣ ’ਚ 2,000 ਰੁਪਏ ਦੇ ਕੁੱਲ ਨੋਟਾਂ ’ਚੋਂ 97 ਫ਼ੀ ਸਦੀ ਤੋਂ ਵੱਧ ਹੁਣ ਵਾਪਸ ਆ ਚੁੱਕੇ ਹਨ।
ਹਾਲਾਂਕਿ ਹੁਣ ਸਿਰਫ਼ ਰਿਜ਼ਰਵ ਬੈਂਕ ਦੇ 19 ਦਫਤਰਾਂ ’ਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾਏ ਜਾਂ ਬਦਲੇ ਜਾ ਸਕਦੇ ਹਨ। ਇਸ ਦੌਰਾਨ, 2,000 ਰੁਪਏ ਦੇ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਵਾਉਣ ਲਈ ਆਰ.ਬੀ.ਆਈ. ਦਫਤਰਾਂ ’ਚ ਕੰਮ ਦੇ ਸਮੇਂ ਦੌਰਾਨ ਲੰਮੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ।

(For more news apart from Reserve Bank of India, stay tuned to Rozana Spokesman)