Bibek Debroy News: PM ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਦਿਹਾਂਤ
Bibek Debroy News: 69 ਸਾਲਾ ਦੀ ਉਮਰ ਵਿਚ ਲਏ ਆਖਰੀ ਸਾਹ
PM's Economic Advisory Council Chairman Bibek Debroy Death News: ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ। ਏਮਜ਼ ਦਿੱਲੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਅੰਤੜੀਆਂ ਦੀ ਲਾਗ ਤੋਂ ਪੀੜਤ ਸਨ। ਉਨ੍ਹਾਂ ਨੇ ਸਵੇਰੇ ਕਰੀਬ 7 ਵਜੇ ਆਖਰੀ ਸਾਹ ਲਏ।
ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਦੇਬਰਾਏ ਨੀਤੀ ਆਯੋਗ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ ਨਵੀਂ ਪੀੜ੍ਹੀ ਲਈ ਸਾਰੇ ਪੁਰਾਣਾਂ ਦੇ ਅੰਗਰੇਜ਼ੀ ਵਿੱਚ ਆਸਾਨ ਅਨੁਵਾਦ ਲਿਖੇ। ਡਾ. ਦੇਬਰਾਏ ਦੀ ਸ਼ੁਰੂਆਤੀ ਸਿੱਖਿਆ ਕੋਲਕਾਤਾ ਦੇ ਨਰਿੰਦਰਪੁਰ ਵਿੱਚ ਰਾਮਕ੍ਰਿਸ਼ਨ ਮਿਸ਼ਨ ਸਕੂਲ ਵਿੱਚ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ, ਦਿੱਲੀ ਸਕੂਲ ਆਫ ਇਕਨਾਮਿਕਸ ਅਤੇ ਟ੍ਰਿਨਿਟੀ ਕਾਲਜ, ਕੈਂਬਰਿਜ ਤੋਂ ਆਪਣੀ ਉੱਚ ਸਿੱਖਿਆ ਪੂਰੀ ਕੀਤੀ।
PM ਨਰਿੰਦਰ ਮੋਦੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਡਾ. ਬਿਬੇਕ ਦੇਬਰਾਏ ਜੀ ਇਕ ਉੱਚੇ ਵਿਦਵਾਨ ਸਨ ਤੇ ਅਰਥ ਸ਼ਾਸਤਰ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਚੰਗੀ ਤਰ੍ਹਾਂ ਜਾਣੂ ਸਨ। ਆਪਣੀਆਂ ਰਚਨਾਵਾਂ ਰਾਹੀਂ, ਉਨ੍ਹਾਂ ਨੇ ਭਾਰਤ ਦੇ ਬੌਧਿਕ ਲੈਂਡਸਕੇਪ ’ਤੇ ਇਕ ਅਮਿੱਟ ਛਾਪ ਛੱਡੀ ਹੈ।