ਮੁੰਬਈ ਹਵਾਈ ਅੱਡੇ ਉਤੇ ਮਹਿਲਾ ਤੋਂ 47 ਕਰੋੜ ਦੀ ਕੋਕੀਨ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਲਾ ਸ਼੍ਰੀਲੰਕਾ ਦੇ ਕੋਲੰਬੋ ਤੋਂ ਸਫ਼ਰ ਕਰਕੇ ਪਹੁੰਚੀ ਸੀ ਮੁੰਬਈ, ਜਾਂਚ ਦੌਰਾਨ ਨੌਂ ਥੈਲੇ ਕੀਤੇ ਬਰਾਮਦ

Cocaine worth Rs 47 crore seized from woman at Mumbai airport

Cocaine worth Rs 47 crore seized from woman at Mumbai airport: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਉਤੇ ਇਕ ਮਹਿਲਾ ਮੁਸਾਫ਼ਰ ਕੋਲੋਂ 4.7 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 47 ਕਰੋੜ ਰੁਪਏ ਹੈ।

ਅਧਿਕਾਰੀਆਂ ਨੇ ਦਸਿਆ ਕਿ ਡੀ.ਆਰ.ਆਈ. ਟੀਮ ਨੇ ਸ਼੍ਰੀਲੰਕਾ ਦੇ ਕੋਲੰਬੋ ਤੋਂ ਆਈ ਮੁਸਾਫ਼ਰ ਨੂੰ ਰੋਕਿਆ ਅਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਜਾਂਚ ਦੌਰਾਨ ਕੌਫੀ ਪੈਕੇਟਾਂ ਦੇ ਅੰਦਰ ਛੁਪੇ ਹੋਏ ਚਿੱਟੇ ਪਾਊਡਰ ਦੇ ਨੌਂ ਥੈਲੇ ਬਰਾਮਦ ਕੀਤੇ ਗਏ। 

ਐਨ.ਡੀ.ਪੀ.ਐਸ. ਫੀਲਡ ਕਿੱਟ ਵਲੋਂ ਜਾਂਚ ਨੇ ਪੁਸ਼ਟੀ ਕੀਤੀ ਕਿ ਪਦਾਰਥ ਕੋਕੀਨ ਸੀ। ਇਸ ਤੋਂ ਬਾਅਦ ਹਵਾਈ ਅੱਡੇ ਉਤੇ ਖੇਪ ਪ੍ਰਾਪਤ ਕਰਨ ਵਾਲੇ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਤਿੰਨ ਹੋਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਗਿਆ।