ਦਲਿਤ ਨਹੀਂ ਬਲਕਿ ਆਰਿਆ ਸੀ ਹਨੂੰਮਾਨ: ਕੇਂਦਰੀ ਮੰਤਰੀ ਸਤਿਅਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਹਨੁੰਮਾਨ ਨੂੰ ਲੈ ਕੇ ਦਿਤੇ ਬਿਆਨਾਂ ਤੋਂ ਬਾਅਦ ਵਿਵਾਦਾਂ 'ਚ ਆ ਗਏ ਹਨ। ਯੋਗੀ ਨੇ ਜਿਥੇ ਹਨੁੰਮਾਨ ਜੀ ਨੂੰ ਦਲਿਤ ...

Cabinet minister Satyapal Singh

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਹਨੂੰਮਾਨ ਨੂੰ ਲੈ ਕੇ ਦਿਤੇ ਬਿਆਨਾਂ ਤੋਂ ਬਾਅਦ ਵਿਵਾਦਾਂ 'ਚ ਆ ਗਏ ਹਨ। ਯੋਗੀ ਨੇ ਜਿਥੇ ਹਨੂੰਮਾਨ ਜੀ ਨੂੰ ਦਲਿਤ ਦੱਸਿਆ ਸੀ ਉਥੇ ਹੀ ਕੇਂਦਰੀ ਮੰਤਰੀ ਨੇ ਉਨ੍ਹਾਂ ਦੀ ਜਾਤੀ ਲਭ ਲਈ ਹੈ। ਰਾਜਸਥਾਨ ਦੇ ਅਲਵਰ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਨ ਲਈ ਪੁਹੰਚੇ ਮਨੁੱਖੀ ਸਤਰੋਤ ਰਾਜਮੰਤਰੀ ਸਤਿਅਪਾਲ ਸਿੰਘ ਨੇ ਸ਼ੁੱਕਰਵਾਰ ਤਾਂ ਕਿਹਾ ਕਿ ਹਨੂੰਮਾਨ ਦਲਿਤ ਨਹੀਂ ਸਗੋਂ ਆਰੀਆ ਸਨ।

ਸਤਿਅਪਾਲ ਸਿੰਘ ਨੇ ਕਿਹਾ ਕਿ ਭਗਵਾਨ ਰਾਮ ਅਤੇ ਹਨੂੰਮਾਨ ਜੀ ਦੇ ਯੁੱਗ 'ਚ ਇਸ ਦੇਸ਼ 'ਚ ਕੋਈ ਜਾਤੀ ਪ੍ਰਣਾਲੀ ਨਹੀਂ ਸੀ। ਕੋਈ ਦਲਿਤ, ਵੰਚਿਤ, ਸ਼ੋਸ਼ਿਤ ਨਹੀਂ ਸੀ। ਵਾਲਮਿਕੀ ਰਾਮਾਇਣ ਅਤੇ ਰਾਮ ਚਰਿਤਮਾਨਸ ਨੂੰ ਜੇਕਰ ਤੁਸੀ ਪੜੋਂਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਸ ਸਮੇਂ ਕੋਈ ਜਾਤੀ- ਵਿਵਸਥਾ ਨਹੀਂ ਸੀ। ਹਨੂੰਮਾਨ ਜੀ ਆਰੀਆ ਸਨ। ਇਸ ਗੱਲ ਨੂੰ ਮੈਂ ਸਪੱਸ਼ਟ ਕੀਤਾ ਹੈ, ਉਸ ਸਮੇਂ ਆਰੀਆ ਜਾਤੀ ਸੀ ਅਤੇ ਹਨੂੰਮਾਨ ਜੀ ਉਸੀ ਆਰੀਆ ਜਾਤੀ ਦੇ ਮਹਾਂਪੁਰਖ ਸਨ।

ਦੁਜੇ ਪਾਸੇ ਸਤਿਅਪਾਲ ਸਿੰਘ ਨੇ ਕਿਹਾ ਕਿ ਉਹ ਯੋਗੀ ਦੇ ਹਨੂੰਮਾਨ ਨੂੰ ਦਲਿਤ ਦੱਸਣ ਦੇ ਬਿਆਨ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਅਲਵਰ ਜਿਲ੍ਹੇ ਦੇ ਮਾਲਾਖੇੜਾ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਬਜਰੰਗਬਲੀ ਨੂੰ ਦਲਿਤ, ਬਨਵਾਸੀ, ਗਿਰਵਾਸੀ ਅਤੇ ਵੰਚਿਤ ਦੱਸਿਆ ਸੀ। ਯੋਗੀ ਨੇ ਕਿਹਾ ਕਿ ਬਜਰੰਗਬਲੀ ਇਕ ਅਜਿਹੇ ਲੋਕ ਦੇਵਤਾ ਹਨ ਜੋ ਖੁਦ 'ਚ ਬਨਵਾਸੀ ਹਨ, ਗਿਰ ਵਾਸੀ ਹਨ, ਦਲਿਤ ਹਨ ਅਤੇ ਵੰਚਿਤ ਹਨ।

ਯੋਗੀ ਦੇ ਇਸ ਬਿਆਨ 'ਤੇ ਰਾਜਸਥਾਨ ਬ੍ਰਹਮਣ ਸਭਾ ਦੀਆਂ ਤੋਰੀਆਂ ਚੜ੍ਹ ਗਈਆਂ ਸਨ। ਬ੍ਰਹਮਣ ਸਭਾ ਨੇ ਸੀ.ਐਮ ਯੋਗੀ 'ਤੇ ਹਨੁੰਮਾਨ ਨੂੰ ਜਾਤੀਆਂ 'ਚ ਵੰਡਣ ਦਾ ਇਲਜ਼ਾਮ ਲਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਉਥੇ ਵੀਰਵਾਰ ਨੂੰ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਯੋਗੀ ਦੇ ਵਿਰੁਧ ਮਾਮਲਾ ਦਾਇਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਵਕੀਲ ਤ੍ਰਿਲੋਕ ਚੰਦਰ ਦਿਵਾਕਰ ਨੇ ਅਰਜ਼ੀ ਵਿਚ ਕਿਹਾ ਹੈ ਕਿ ਬੁਧਵਾਰ ਨੂੰ ਰਾਜਸਥਾਨ ਦੇ ਅਲਵਰ ਜਨਪਦ ਵਿਚ ਹੋਈ ਇਕ ਚੋਣ ਰੈਲੀ ਵਿਚ ਯੋਗੀ ਅਦਿੱਤਿਆਨਾਥ ਨੇ ਭਗਵਾਨ ਹਨੂੰਮਾਨ ਨੂੰ ਦਲਿਤ ਦੱਸ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ।