ਹੁਣ ਹਸਪਤਾਲਾਂ 'ਚ ਡਰੋਨ ਪੋਰਟਸ ਰਾਹੀ ਪਹੁੰਚਾਏ ਜਾਣਗੇ ਅੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਹੈ ਕਿ ਮਨੁੱਖੀ ਅੰਗਾਂ ਨੂੰ ਹਸਪਤਾਲਾਂ ਤਕ ਪਹੁੰਚਾਉਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਡਰੋਨ ਦੀ ਮਦਦ ਲਈ ਜਾਵੇਗੀ।

Drone ports in Hospitals

ਨਵੀਂ ਦਿੱਲੀ, ( ਭਾਸ਼ਾ ) : ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਹੈ ਕਿ ਮਨੁੱਖੀ ਅੰਗਾਂ ਨੂੰ ਹਸਪਤਾਲਾਂ ਤਕ ਪਹੁੰਚਾਉਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਡਰੋਨ ਦੀ ਮਦਦ ਲਈ ਜਾਵੇਗੀ। ਇਸ ਦੇ ਲਈ ਤਿਆਰੀ ਚਲ ਰਹੀ ਹੈ। ਵੱਡੇ ਡਰੋਨ ਦੇ ਲਈ ਪੰਜੀਕਰਣ 1 ਦਸੰਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਇਕ ਮਹੀਨੇ ਬਾਅਦ ਲਾਇਸੈਂਸ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਅਸੀਂ ਅਪਣੀ ਡਰੋਨ ਨੀਤੀ 2.0 'ਤੇ ਕੰਮ ਕਰ ਰਹੇ ਹਾਂ। ਜਿਸ ਅਧੀਨ ਡਰੋਨ ਨੂੰ ਨਜ਼ਰ ਤੋਂ ਦੂਰ ਰੱਖ ਕੇ ਉਡਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਡੇ ਹਸਪਤਾਲ ਵਿਚ ਏਅਰ ਕੋਰੀਡੋਰ ਬਣਾਉਣ 'ਤੇ ਵੀ ਵਿਚਾਰ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਡਰੋਨ ਪੋਰਟਸ ਬਣਾਉਣ ਨਾਲ ਮਨੁੱਖੀ ਅੰਗਾਂ ਨੂੰ ਹਸਪਤਾਲਾਂ ਤਕ ਪਹੁੰਚਾਉਣ ਲਈ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਦੇ ਲਈ ਨਵੀਂ ਨੀਤੀ 'ਤੇ 15 ਜਨਵਰੀ ਨੂੰ ਗਲੋਬਲ ਏਵੀਏਸ਼ਨ ਕਾਨਫਰੰਸ ਵਿਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਡਰੋਨ ਦੇ ਲਈ ਵਿਸ਼ੇਸ਼ ਡਿਜ਼ੀਟਲ ਏਅਰਸਪੇਸ ਵੀ ਬਣਾਇਆ ਜਾਵੇਗਾ। ਅਗਲੇ ਪੜਾਅ ਵਿਚ ਡਰੋਨ ਨੀਤੀ ਵਿਚ ਵੱਡੇ ਬਦਲਾਅ ਕੀਤੇ ਜਾਣੇ ਹਨ। ਕੁਝ ਦਿਨਾਂ ਵਿਚ ਸਮਾਨ ਭੇਜਣ ਦੇ ਲਈ ਇਕ ਪਾਇਲਟ ਕਈ ਡਰੋਨ ਨੂੰ ਓਪ੍ਰੇਟ ਕਰ ਸਕੇਗਾ।