ਅਧਿਆਪਕ ਨੇ ਭਗਤ ਸਿੰਘ ਨੂੰ ਦੱਸਿਆ ‘ਅਤਿਵਾਦੀ’, ਕੀਤਾ ਗਿਆ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਯੂਨੀਵਰਸਿਟੀ ਦੇ ਇਕ ਅਧਿਆਪਕ ਨੇ ਕਥਿਤ ਤੌਰ ਉਤੇ ਅਜਾਦੀ ਸੈਨਾਪਤੀ....

Shaheed Bhagat Singh

ਜੰਮੂ (ਭਾਸ਼ਾ): ਜੰਮੂ ਯੂਨੀਵਰਸਿਟੀ ਦੇ ਇਕ ਅਧਿਆਪਕ ਨੇ ਕਥਿਤ ਤੌਰ ਉਤੇ ਅਜਾਦੀ ਸੈਨਾਪਤੀ ਭਗਤ ਸਿੰਘ ਨੂੰ ‘‘ਅਤਿਵਾਦੀ’’ ਦੱਸ ਕੇ ਵਿਵਾਦ ਪੈਦਾ ਕਰ ਦਿਤਾ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ​ ਨੇ ਇਸ ਮਾਮਲੇ ਵਿਚ ਅਧਿਆਪਕ ਨੂੰ ਸਸਪੈਂਡ ਕਰ ਦਿਤਾ ਹੈ। ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿਚ ਵੀਰਵਾਰ ਨੂੰ ਲੈਕਚਰ ਦੇ ਦੌਰਾਨ ਅਧਿਆਪਕ ਮੁਹੰਮਦ ਤਾਜੁਦੀਨ ਨੇ ਕਥਿਤ ਰੂਪ ਤੋਂ ਇਹ ਹਵਾਲਾ ਦਿਤਾ। ਇਸ ਦੇ ਤੁਰੰਤ ਬਾਅਦ ਵਿਦਿਆਰਥੀਆਂ ਨੇ ਇਹ ਮਾਮਲਾ ਵਾਈਸ ਚਾਂਸਲਰ ਦੇ ਸਾਹਮਣੇ ਚੁੱਕੀਆ।

ਯੂਨੀਵਰਸਿਟੀ ਦੇ ਬੁਲਾਰੇ ਡਾ ਵਿਨੈ ਥੁਸੂ ਨੇ ਦੱਸਿਆ ਕਿ ਰਾਜਨੀਤੀ ਵਿਗਿਆਨ ਵਿਭਾਗ ਦੇ ਕੁਝ ਵਿਦਿਆਰਥੀ ਵੀਰਵਾਰ ਦੀ ਸ਼ਾਮ ਨੂੰ ਵਾਈਸ ਚਾਂਸਲਰ ਨੂੰ ਮਿਲੇ ਅਤੇ ਘਟਨਾ ਦੀ ਜਾਣਕਾਰੀ ਦਿਤੀ। ਉਨ੍ਹਾਂ ਨੇ ਗਵਾਹੀ ਦੇ ਰੂਪ ਵਿਚ ਇਕ ਸੀ.ਡੀ ਵੀ ਵਾਈਸ ਚਾਂਸਲਰ ਨੂੰ ਸੌਂਪੀ। ਤੁਰੰਤ ਕਾਰਵਾਈ ਕਰਦੇ ਹੋਏ ਵਾਈਸ ਚਾਂਸਲਰ ਐਮ.ਕੇ.ਦਰ ਨੇ ਮਾਮਲੇ ਦੀ ਜਾਂਚ ਅਤੇ ਅਧਿਆਪਕ ਨੂੰ ਪੜ੍ਹਾਉਣ ਤੋਂ ਵੱਖ ਕਰਨ ਦਾ ਆਦੇਸ਼ ਦਿਤਾ। ਉਨ੍ਹਾਂ ਨੇ ਦੱਸਿਆ, ‘‘ਕੁਝ ਵਿਦਿਆਰਥੀਆਂ ਨੇ ਪ੍ਰੋਫੈਸਰ ਤਾਜੁਦੀਨ ਦੀ ਸ਼ਿਕਾਇਤ ਵਾਈਸ ਚਾਂਸਲਰ ਨੂੰ ਕੀਤੀ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕੀਤਾ ਗਿਆ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤਾਜੁਦੀਨ ਨੂੰ ਅਗਲੇ ਆਦੇਸ਼ ਤੱਕ ਪੜ੍ਹਾਉਣ ਤੋਂ ਤੁਰੰਤ ਪ੍ਰਭਾਵ ਨਾਲ ਵੱਖ ਕਰ ਦਿਤਾ ਗਿਆ ਹੈ। ਇਸ ਮਾਮਲੇ ਵਿਚ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਧਿਆਪਕ ਨੂੰ ਯੂਨੀਵਰਸਿਟੀ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਸੀ। ਦੂਜੇ ਪਾਸੇ ਤਾਜੁਦੀਨ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਸੰਦਰਭ ਤੋਂ ਵੱਖ ਲਿਆ ਗਿਆ ਹੈ। ਦੋ ਘੰਟੇ ਤੱਕ ਚਲੇ ਲੈਕਚਰ ਵਿਚ 25 ਸੈਕੰਡ ਦੀ ਕਲਿਪਿੰਗ ਬਣਾਈ ਗਈ ਹੈ। ਸੰਵਾਦਾਤਾਵਾਂ ਨਾਲ ਗੱਲਬਾਤ ਵਿਚ ਅਧਿਆਪਕ ਨੇ ਕਿਹਾ, ‘‘ਉਹ ਅਪਣੇ ਲੈਕਚਰ ਵਿਚ (ਰੂਸੀ ਕ੍ਰਾਂਤੀਵਾਦੀ) ਦੀ ਗੱਲ ਕਰ ਰਹੇ ਸਨ ਅਤੇ ਇਸ ਸੰਦਰਭ ਵਿਚ ਮੈਂ ਕਿਹਾ ਕਿ ਰਾਜ ਅਪਣੇ ਵਿਰੁਧ

ਕਿਸੇ ਵੀ ਹਿੰਸਾ ਨੂੰ ‘‘ਅਤਿਵਾਦ’’ ਕਹਿੰਦਾ ਹੈ। ਉਨ੍ਹਾਂ ਨੇ ਕਿਹਾ, ‘‘ਕਿਸੇ ਨੇ ਮੇਰੇ ਦੋ ਘੰਟੇ ਦੇ ਲੈਕਚਰ ਵਿਚ 25 ਸੈਕੰਡ ਦਾ ਵੀਡੀਓ ਬਣਾਇਆ ਹੈ। ਅਤਿਵਾਦ ਸ਼ਬਦ ਉਸ ਵਿਚ ਹੈ। ਉਸ ਵਿਚ ਮੇਰਾ ਮਤਲਬ ਕੀ ਸੀ, ਇਹ ਨਹੀਂ ਆਇਆ ਹੈ। ਫਿਰ ਵੀ ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਦਾ ਅਫਸੋਸ ਹੈ। ’’ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭਾਵਨਾ ਕਿਸੇ ਨੂੰ ਸੱਟ ਮਾਰਨ ਦੀ ਨਹੀਂ ਸੀ ਅਤੇ ਇਸ ਦੇ ਲਈ ਉਹ ਮਾਫੀ ਮੰਗਦੇ ਹਨ।

ਤਾਜੁਦੀਨ ਨੇ ਕਿਹਾ, ‘‘ਮੇਰੀ ਇੱਛਾ ਭਗਤ ਸਿੰਘ ਸ਼ਖਸੀਅਤ ਨੂੰ ਧੁੰਦਲਾ ਕਰਨ ਦੀ ਨਹੀਂ ਸੀ ਅਤੇ ਕਿਸੇ ਦੀ ਭਾਵਨਾ ਨੂੰ ਠੇਸ ਪੰਹੁਚਾਉਣਾ ਨਹੀਂ ਸੀ। ਪਰ ਜੇਕਰ ਅਜਿਹਾ ਹੋਇਆ ਹੈ ਤਾਂ ਮੈਨੂੰ ਇਸ ਦਾ ਦੁੱਖ ਹੈ।’’