ਕਰਤਾਰਪੁਰ ਕੌਰੀਡੋਰ ਨੂੰ ਲੈ ਕੇ PAK ਮੰਤਰੀ ਦੇ ਬਿਆਨ ‘ਤੇ ਭੜਕੇ ਸਿਰਸਾ, ਕਿਹਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਤਾਰਪੁਰ ਕੌਰੀਡੋਰ ਨੂੰ ਬੀਐੱਸਐਫ ਨੇ ਰੱਖਿਆ ਹੈ ਸੁਰੱਖਿਅਤ- ਨਿਤਯਾਨੰਦ ਰਾਏ

Manjinder singh sirsa

ਚੰਡੀਗੜ੍ਹ : ਅਕਾਲੀ ਦਲ ਦੇ ਲੀਡਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਦੇ ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਦਿੱਤੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਸ਼ੇਖ ਰਸ਼ੀਦ ਦੇ ਬਿਆਨ ਨੂੰ ਲੈ ਕੇ ਸਥਿਤੀ ਸਾਫ਼ ਕਰਨੀ ਚਾਹੀਦੀ ਹੈ। ਸਿਰਸਾ ਨੇ ਕਿਹਾ ‘’ਜੇਕਰ ਰਸ਼ੀਦ ਦਾ ਬਿਆਨ ਝੂਠਾ ਹੈ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹਚਾਉਣ ਦੇ ਲਈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ’’।

 



 

 

ਸਿਰਸਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘’ਮੈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਬਿਆਨ ਜਾਰੀ ਕਰਕੇ ਸ਼ੇਖ ਰਸ਼ੀਦ ਦੇ ਬਿਆਨ ਦੇ ਪਿੱਛੇ ਦੀ ਸਥਿਤੀ ਸਾਫ਼ ਕਰੇ। ਜੇਕਰ ਰਸ਼ੀਦ ਝੂਠ ਬੋਲ ਰਹੇ ਹਨ ਤਾਂ ਸਿੱਖ ਭਾਵਨਾਵਾਂ ਨੂੰ ਠੇਸ ਪਹਚਾਉਣ ਦੇ ਲਈ ਇਸ ਬੜਬੋਲੇ ਮੰਤਰੀ ਵਿਰੁੱਧ ਸਖ਼ਤ ਕਾਰਵਾਈ ਕਰੇ’’।

ਦੱਸ ਦਈਏ ਕਿ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਦਾਅਵਾ ਕੀਤਾ ਹੈ ਕਿ ਇਤਹਾਸਿਕ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਫ਼ੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਉਪਜ ਸੀ ਅਤੇ ਇਹ ਭਾਰਤ ਦੇ ਲਈ ਹਮੇਸ਼ਾ ਨੁਕਸਾਨ ਕਰਨ ਵਾਲਾ ਹੋਵੇਗਾ। ਰਸ਼ੀਦ ਦਾ ਇਹ ਬਿਆਨ ਪਾਕਿਸਤਾਨ ਸਰਕਾਰ ਦੇ ਉਸ ਦਾਅਵੇ ਤੋਂ ਉੱਲਟ ਹੈ ਜਿਸ ਵਿਚ ਉਹ ਕਹਿੰਦੀ ਹੈ ਕਿ ਕਰਤਾਰਪੁਰ ਕੌਰੀਡੋਰ ਪੀਐੱਮ ਇਮਰਾਨ ਖਾਨ ਦੀ ਪਹਿਲ ਹੈ।

ਦੂਜੇ ਪਾਸੇ ਬੀਐੱਸਐਫ ਦੇ 55ਵੇਂ ਸਥਾਪਨਾ ਦਿਵਸ ਦੇ ਮੌਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਯਾਨੰਦ ਰਾਏ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਨੂੰ ਬੀਐੱਸਐਫ ਨੇ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਘੁਸਪੈਠ ਦੇ ਲਈ ਕਈਂ ਵਾਰ ਸੋਚਣਾ ਪਵੇਗਾ।